ਡਾਬਾ/ਲੁਹਾਰਾ, 9 ਮਾਰਚ (ਕੁਲਵੰਤ ਸਿੰਘ ਸੱਪਲ)- ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵਲੋਂ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਵਿਚ ਮਨਾਇਆ ਗਿਆ | ਇਸ ਸਮੇਂ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਮੁੱਚੀ ਇਸਤਰੀ ਜਾਤੀ ਨਾਲ 2022 ਵਿਚ ਸਰਕਾਰ ਬਣਨ 'ਤੇ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ, ਫਿਰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਹਵਾਈ ਵਾਅਦਾ ਸਾਬਤ ਹੋਇਆ | ਹੁਣ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਮੁਰਦੇ ਦੇ ਮੂੰਹ ਨੂੰ ਘਿਉ ਲਾਉਣ ਦੇ ਬਰਾਬਰ ਹੈ, ਕਿਉਂਕਿ ਜੇਕਰ ਹਿਸਾਬ ਲਗਾਈਏ ਤਾਂ 50 ਹਜ਼ਾਰ ਅਤੇ ਵਿਆਜ ਪਾ ਕੇ 80,000 ਰੁਪਏ ਹਰ ਮਹਿਲਾ ਦੇ ਬਣਦੇ ਹਨ | ਇਸ ਸਮੇਂ ਬਾਵਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਵਰਸ਼ਾ ਕਪੂਰ ਅਤੇ ਰਾਜ ਰਾਣੀ ਮਾਤਾ ਦਾ ਵਿਸ਼ੇਸ਼ ਸਨਮਾਨ ਕੀਤਾ, ਜਦਕਿ ਸਮੁੱਚੇ ਸਮਾਗਮ ਦਾ ਸੀਨੀਅਰ ਕਾਂਗਰਸੀ ਨੇਤਾ ਗੁਰਨਾਮ ਸਿੰਘ ਕਲੇਰ, ਗੁਰਪਾਲ ਸਿੰਘ, ਅਮਿਤ ਕੁਮਾਰ, ਬਲਜੀਤ ਮਾਲੜਾ ਨੇ ਪ੍ਰਬੰਧ ਕੀਤਾ | ਇਸ ਸਮੇਂ ਬਾਵਾ ਨੇ ਕਿਹਾ ਕਿ ਔਰਤਾਂ ਦਾ ਸਿਹਤ, ਸਿੱਖਿਆ, ਵਿਗਿਆਨ, ਟੈਕਨੌਲੋਜੀ, ਹਵਾਈ ਸੇਵਾ, ਪੁਲਾੜ ਯਾਤਰਾ ਅਤੇ ਭਾਰਤ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਲੋੜ ਹੈ ਸਿਆਸੀ ਖੇਤਰ ਵਿਚ ਸਨਮਾਨਯੋਗ ਔਰਤਾਂ ਦਾ ਰਾਖਵਾਂਕਰਨ ਹੋਵੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ''ਸੋ ਕਿਉ ਮੰਦਾ ਆਖੀਏ, ਜਿਤਿ ਜੰਮੇ ਰਾਜਾਨU ਨੂੰ ਹਿਰਦੇ ਅੰਦਰ ਧਾਰਨ ਕਰਕੇ ਸਰਕਾਰਾਂ ਅਤੇ ਸਮਾਜ ਉਨ੍ਹਾਂ ਪ੍ਰਤੀ ਸਨਮਾਨਜਨਕ ਫ਼ੈਸਲੇ ਲੈਣ | ਉਨ੍ਹਾਂ ਕਿਹਾ ਕਿ ਚਾਰ ਸਾਲ ਲਾਰੇ ਲਗਾਉਣ ਵਾਲੀ ਸਰਕਾਰ ਵਲੋਂ ਕੀਤੇ ਵਾਅਦੇ ਖੋਖਲੇ ਹਨ | ਇਹ ਤਾਂ ਚੇਅਰਮੈਨ ਵੀ ਬਾਹਰੋਂ ਲਿਆ ਕੇ ਲਗਾ ਰਹੇ ਹਨ | ਆਪਣੀ ਹੀ ਪਾਰਟੀ ਦੇ ਵਰਕਰਾਂ ਦਾ ਹੱਕ ਖੋਹ ਰਹੇ ਹਨ | ਉਨ੍ਹਾਂ ਤੋਂ ਪੰਜਾਬ ਦੀ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ | ਇਸ ਸਮੇਂ ਪਰਮਾਤਮਾ ਤਿਵਾੜੀ, ਕੁਲਵੰਤ ਰਾਏ, ਸੰਤ ਲਾਲ ਗੁਪਤਾ, ਪਵਨ ਸ਼ੁਕਲਾ, ਸੰਤੋਖ ਸਿੰਘ, ਸ਼ਿਵਾ ਕਾਂਗਰਸੀ ਨੇਤਾ, ਗੁਰਬਖਸ਼ ਕੌਰ, ਸੋਨੀਆ, ਫਾਤਮਾ ਬੇਗਮ, ਮੁੰਨੀ ਦੇਵੀ, ਨੀਲਮ, ਕਿ੍ਸ਼ਨਾ ਕੁਮਾਰੀ, ਦੀਪਕ ਸਿੰਘ ਆਦਿ ਹਾਜ਼ਰ ਸਨ |