17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਨਗਰ ਨਿਗਮ ਦੀ ਲਾਪਰਵਾਹੀ ਨਾਲ ਵਾਪਰਿਆ ਹਾਦਸਾ <br/>

Ad Position 21
No active advertisement
ਅਜੀਤ ਡੈਸਕ 10-03-2026
ਲੁਧਿਆਣਾ, 9 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਦੇ ਕੰਮਕਾਜ ਨੰੂ ਲੈ ਕੇ ਲਾਪਰਵਾਹੀ ਉਸ ਵੇਲੇ ਸਾਹਮਣੇ ਆਈ, ਜਦੋਂ ਸ਼ਿਵਪੁਰੀ ਵਿਚ ਟੁੱਟੀਆਂ ਵਾਲੇ ਮੰਦਰ ਨੇੜੇ ਸੜਕ 'ਤੇ ਪਏ ਡੂੰਘੇ ਟੋਏ ਵਿਚ ਇਕ ਐਕਟਿਵਾ ਸਵਾਰ ਬਜ਼ੁਰਗ ਡਿਗ ਪਿਆ | ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਬਜ਼ੁਰਗ ਨੰੂ ਟੋਏ ਵਿਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ | ਜਾਣਕਾਰੀ ਮੁਤਾਬਿਕ ਇਸ ਸੜਕ 'ਤੇ ਪਿਛਲੇ 2-3 ਮਹੀਨਿਆਂ ਤੋਂ ਸੀਵਰੇਜ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ | ਇਸ ਕਾਰਨ ਨਗਰ ਨਿਗਮ ਵਲੋਂ ਸੜਕ 'ਤੇ ਲਗਭਗ 7 ਫੁੱਟ ਟੋਇਆ ਪੁੱਟਿਆ ਗਿਆ | ਜਦੋਂ ਇਕ ਬਜ਼ੁਰਗ ਐਕਟਿਵਾ 'ਤੇ ਇਸ ਰਸਤੇ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਉਸ ਦੀ ਐਕਟਿਵਾ ਟੋਏ ਵਿਚ ਜਾ ਡਿੱਗੀ | ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵਲੋਂ ਕੰਮ ਬਹੁਤ ਹੀ ਲਾਪਰਵਾਹੀ ਨਾਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੜਕ 'ਤੇ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਪਾਈਪ ਤਾਂ ਰੱਖੇ ਹੋਏ ਹਨ, ਪਰ ਅਜੇ ਤੱਕ ਉਨ੍ਹਾਂ ਨੰੂ ਪਾਇਆ ਨਹੀਂ ਗਿਆ, ਜਿਸ ਕਾਰਨ ਸੜਕ ਖੁਦਾਈ ਕਾਰਨ ਖ਼ਤਰਨਾਕ ਬਣੀ ਹੋਈ ਹੈ | ਸਥਾਨਕ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਪਾਈਪ ਪਾਉਣ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ ਅਤੇ ਸੜਕ ਨੰੂ ਠੀਕ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਦਿਵਸ ਮੌਕੇ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਲੋਂ ਵਿਸ਼ੇਸ਼ ਕੈਂਪ ਲਗਾਇਆ <br/> ਅਗਲੀ ਖ਼ਬਰ ਸੋਹਲ ਦੇ ਦਫ਼ਤਰ ਵਿਖੇ ਹਲਕਾ ਗਿੱਲ ਦੇ ਇੰਚਾਰਜ ਸਿੰਮਕ ਦਾ ਭਰਵਾ ਸਵਾਗਤ <br/>
Ad Position 24