ਆਲਮਗੀਰ, 9 ਮਾਰਚ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਤੋਂ ਨਵ ਨਿਯੁਕਤ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਹਲਕੇ ਦੇ ਸੈਂਕੜੇ ਸਾਥੀਆਂ ਸਮੇਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਗੁਰੂ ਕਾ ਸ਼ੁਕਰਾਨਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਹਲਕਾ ਗਿੱਲ ਦੇ ਅਬਜ਼ਰਵਰ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਨਤਮਸਤਕ ਹੁੰਦਿਆਂ ਉਕਤ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਅਤੇ ਹਾਜ਼ਰ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਗਾਮੀ 2027 ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਗਠਨ ਲਈ ਹੁਣ ਤੋਂ ਹੀ ਪਿੰਡਾਂ ਵਿਚ ਅਤੇ ਆਪਣੇ ਆਪਣੇ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾ ਕੇ ਜਾਗਰੂਕ ਕਰਨ | ਇਸ ਮੌਕੇ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਗੁਰੂ ਘਰ ਦੀ ਦਾਤ ਸਿਰੋਪਾਉ ਦੇ ਕੇ ਸਮੂਹ ਲੀਡਰਸ਼ਿਪ ਨੂੰ ਸਨਮਾਨਿਤ ਕੀਤਾ | ਇਸ ਮੌਕੇ ਗੁਰਜੀਤ ਸਿੰਘ ਲਹਿਰਾ ਹਰਸਿਮਰਨ ਸਿੰਘ, ਹਰਦੀਪ ਸਿੰਘ ਮਨਸੂਰਾਂ, ਸੁਖਦਰਸ਼ਨ ਸਿੰਘ ਪੋਹੀੜ, ਕਰਮਜੀਤ ਸਿੰਘ ਮਲਕਪੁਰ, ਰਘਬੀਰ ਸਿੰਘ ਥਰੀਕੇ, ਇਕਬਾਲ ਸਿੰਘ, ਬੀਬੀ ਕਿਰਨਜੀਤ ਕੌਰ ਕਾਦੀਆਂ, ਪ੍ਰਭਜੋਤ ਸਿੰਘ ਧਾਲੀਵਾਲ, ਬਲਕਰਨ ਸਿੰਘ, ਅਰਸ਼ ਮਾਣਕਵਾਲ, ਜੀਤ ਸਿੰਘ ਢਾਡੀ ਆਲਮਗੀਰ, ਹਰੀ ਓਮ ਸ਼ਰਮਾ, ਕਮਿਕਰ ਸਿੰਘ ਖੱਟੜਾ, ਸਰਪੰਚ ਲਾਲਾ ਸ਼ੰਕਰ, ਜਗਜੀਵਨ ਸਿੰਘ ਗੋਗੀ, ਗੁਰਦਿਆਲ ਸਿੰਘ ਢੋਡੇ, ਗੁਰਦੀਪ ਸਿੰਘ ਰਾਜੂ ਆਲਮਗੀਰ, ਮਨਜੀਤ ਸਿੰਘ ਲਵਲੀ, ਸੋਨੀ ਪੰਡਿਤ, ਮਨਿੰਦਰ ਸਿੰਘ ਕਾਕਾ, ਐਡਵੋਕੇਟ ਹਰਮਨਜੀਤ ਸਿੰਘ ਆਲਮਗੀਰ, ਵਿਕਰਮਜੀਤ ਸਿੰਘ ਵਿੱਕੀ ਸੋਹਲ, ਨਗਿੰਦਰ ਸਿੰਘ ਬਿੱਟੂ, ਮੈਨੇਜਰ ਹਰਦੀਪ ਸਿੰਘ, ਜਸਬੀਰ ਸਿੰਘ ਆਲਮਗੀਰ, ਰਾਗੀ ਹਰਨੇਕ ਸਿੰਘ, ਰਾਗੀ ਗੱਜਣ ਸਿੰਘ, ਕਸ਼ਮੀਰਾ ਸਿੰਘ, ਜਸਵਿੰਦਰ ਸਿੰਘ ਕਾਲਾ, ਬਲਦੇਵ ਸਿੰਘ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ |