ਫੁੱਲਾਂਵਾਲ, 11 ਮਾਰਚ (ਮਨਜੀਤ ਸਿੰਘ ਦੁੱਗਰੀ)-ਜੈਨ ਮੰਦਿਰ ਚੌਕ ਤੋਂ ਧਾਂਦਰਾਂ ਰੋਡ 'ਤੇ ਪਏ ਟੋਇਆਂ ਨੇ ਆਸਪਾਸ ਦੇ ਵਸਨੀਕਾਂ ਅਤੇ ਰਾਹਗੀਰਾਂ ਦਾ ਜੀਣਾ ਨਰਕ ਵਰਗਾ ਬਣਾ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੋਸ਼ਲ ਆਗੂ ਤੇ ਮਿਸਿੰਗ ਲਿੰਕ ਸ਼ੋਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਇਕ ਪੈੱ੍ਰਸ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਤਕਰੀਬਨ ਇਕ ਸਾਲ ਪਹਿਲਾਂ ਬਣੀ ਸੜਕ 'ਤੇ ਪਿਛਲੇ ਸਾਲ ਬਰਸਾਤਾਂ ਦੌਰਾਨ ਬਹੁਤ ਡੰੂਘੇ ਟੋਏ ਪੈ ਚੁੱਕੇ ਹਨ | ਲੋਕ ਨਿਰਮਾਣ ਵਿਭਾਗ ਦੇ ਛੋਟੇ ਤੋਂ ਲੈ ਕੇ ਵੱਡੇ ਅਫ਼ਸਰਾਂ ਤੱਕ ਲਿਖਤੀ ਤੇ ਵਟਸਐਪ 'ਤੇ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਵੀ ਕਾਰਵਾਈ ਨਹੀਂ ਹੋਈ | ਕੁੱਝ ਸਮਾਂ ਪਹਿਲਾਂ ਨੌਜਵਾਨ ਸਭਾ ਪਿੰਡ ਮਾਣਕਵਾਲ ਵਲੋਂ ਸਾਂਝਾ ਉੱਦਮ ਕਰਦਿਆਂ ਟੋਇਆਂ ਵਿਚ ਮਿੱਟੀ ਪਾਈ ਸੀ, ਜਿਸ ਨਾਲ ਰਾਹਗੀਰਾਂ ਨੂੰ ਇਨ੍ਹਾਂ ਟੋਇਆਂ ਤੋਂ ਕੁੱਝ ਰਾਹਤ ਮਿਲੀ ਸੀ | ਉਹ ਬਰਸਾਤ ਦੇ ਦਿਨਾਂ ਵਿਚ ਨਿਕਲ ਗਈ ਅਤੇ ਹੁਣ ਸਾਰੀ ਸੜਕ ਦੁਬਾਰਾ ਬਣਨ ਵਾਲੀ ਹੈ | ਸੜਕ 'ਤੇ ਸਾਰਾ ਦਿਨ ਜਾਮ ਲਗਾ ਰਹਿੰਦਾ ਹੈ, ਕਿਸੇ ਅਣਸੁਖਾਵੀਂ ਘਟਨਾ ਹੋਣ 'ਤੇ ਫਾਇਰ ਬਿ੍ਗੇਡ ਤੇ ਐਂਬੂਲੈਂਸ ਦਾ ਲੰਘਣਾ ਵੀ ਨਾਮੁਮਕਿਨ ਹੈ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ | ਰੋਡ 'ਤੇ ਸਕੂਲ ਹੋਣ ਕਰਕੇ ਸਵੇਰੇ ਸ਼ਾਮ ਸਥਿਤੀ ਹੋਰ ਵੀ ਨਾਜ਼ੁਕ ਹੋ ਜਾਂਦੀ ਹੈ | ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕਰਦਿਆਂ ਕਿਹਾ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਕੇ ਇਲਾਕਾ ਨਿਵਾਸੀ ਸੁਖ ਦਾ ਸਾਹ ਲੈ ਸਕਣ |