26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੰਜੇ ਗਾਂਧੀ ਕਾਲੋਨੀ 'ਚ ਨÏਜਵਾਨਾਂ ਵਲੋਂ ਗੁੰਡਾਗਰਦੀ, ਗਲੀਆਂ 'ਚ ਖੜ੍ਹੇ ਵਾਹਨ ਭੰਨੇ <br/>

Ad Position 21
No active advertisement
ਅਜੀਤ ਡੈਸਕ 13-03-2026
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 7 ਦੇ ਇਲਾਕੇ ਸੰਜੇ ਗਾਂਧੀ ਕਾਲੋਨੀ 'ਚ ਉਸ ਸਮੇਂ ਦਹਿਸ਼ਤ ਦਾ ਮਾਹÏਲ ਬਣ ਗਿਆ, ਜਦੋਂ ਰਾਤ ਸਮੇਂ ਨÏਜਵਾਨਾਂ ਨੇ ਹਵਾ ਵਿਚ ਤਲਵਾਰਾ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ¢ ਜਾਣਕਾਰੀ ਅਨੁਸਾਰ ਰਾਤ 12 ਵਜੇ ਦੇ ਕਰੀਬ ਗਲੀ ਵਿਚ ਗਾਲ਼ੀ-ਗਲੋਚ ਅਤੇ ਇੱਟਾਂ ਪੱਥਰ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ¢ ਇਸੇ ਦÏਰਾਨ ਕਰੀਬ 6 ਨਕਾਬਪੋਸ਼ ਬਦਮਾਸ਼ ਮੋਟਰਸਾਈਕਲ ਤੇ ਸਵਾਰ ਹੋਕੇ ਆਏ, ਜਿਨ੍ਹਾਂ ਦੇ ਹੱਥਾਂ ਵਿਚ ਤਲਵਾਰਾਂ ਅਤੇ ਤੇਜ਼ਧਾਰ ਹਥਿਆਰ ਸਨ¢ ਬਦਮਾਸ਼ਾਂ ਨੇ ਇਲਾਕੇ ਵਿਚ ਕਈ ਚੱਕਰ ਲਗਾਏ ਅਤੇ ਰਾਹ ਵਿਚ ਖੜੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ¢ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿਚ ਬਦਮਾਸ਼ ਖੁਦ ਆਪਣੇ ਮੋਬਾਈਲਾਂ ਵਿਚ ਵੀਡੀਓ ਬਣਾ ਰਹੇ ਦਿਖਾਈ ਦੇ ਰਹੇ ਹਨ¢ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਹੰਗਾਮਾ ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਚੱਲਦਾ ਰਿਹਾ¢ ਲੋਕਾਂ ਨੇ ਦੱਸਿਆ ਕਿ ਪੀ.ਸੀ.ਆਰ ਵੈਨ ਵੀ ਮÏਕੇ 'ਤੇ ਪਹੁੰਚੀ, ਪਰ ਸਾਇਰਨ ਦੀ ਆਵਾਜ਼ ਸੁਣਦੇ ਹੀ ਬਦਮਾਸ਼ ਗਲੀਆਂ ਵਿਚ ਲੁੱਕ ਗਏ ਅਤੇ ਪੁਲਿਸ ਦੇ ਜਾਣ ਉਪਰੰਤ ਮੁੜ ਭੰਨਤੋੜ ਸ਼ੁਰੂ ਕਰ ਦਿੱਤੀ¢ ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਦੇਰ ਰਾਤ ਤੋਂ ਹੀ ਦਹਿਸ਼ਤ ਵਿਚ ਹਨ¢ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਗਸ਼ਤ ਵਧਾਈ ਜਾਵੇ¢

Ad Position 22
No active advertisement
ਪਿਛਲੀ ਖ਼ਬਰ ਜਾਅਲੀ ਡਿਗਰੀ ਲਗਾ ਕੇ ਕਲੱਬ ਦੀ ਮੈਂਬਰਸ਼ਿਪ ਲੈਣ ਵਾਲੇ ਨੂੰ ਨੋਟਿਸ ਜਾਰੀ ਅਗਲੀ ਖ਼ਬਰ ਅਕਾਲੀ ਦਲ ਯੂਨਾਈਟਿਡ, ਅਕਾਲੀ ਦਲ ਸੁਤੰਤਰ ਤੇ ਬੇਗ਼ਮਪੁਰਾ ਖ਼ਾਲਸਾ ਰਾਜ ਪਾਰਟੀ ਵਲੋਂ ਧੜਿਆਂ ਦੀ ਏਕਤਾ ਲਈ ਯਤਨ ਤੇਜ਼
Ad Position 24