26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅਕਾਲੀ ਦਲ ਯੂਨਾਈਟਿਡ, ਅਕਾਲੀ ਦਲ ਸੁਤੰਤਰ ਤੇ ਬੇਗ਼ਮਪੁਰਾ ਖ਼ਾਲਸਾ ਰਾਜ ਪਾਰਟੀ ਵਲੋਂ ਧੜਿਆਂ ਦੀ ਏਕਤਾ ਲਈ ਯਤਨ ਤੇਜ਼

Ad Position 21
No active advertisement
ਅਜੀਤ ਡੈਸਕ 13-03-2026

ਗੁਰੂਸਰ ਸੁਧਾਰ, 12 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਅਕਾਲੀ ਦਲ ਯੂਨਾਈਟਿਡ, ਅਕਾਲੀ ਦਲ ਸੁਤੰਤਰ ਤੇ ਬੇਗ਼ਮਪੁਰਾ ਖ਼ਾਲਸਾ ਰਾਜ ਪਾਰਟੀ ਵਲੋਂ ਅੱਜ ਪਿੰਡ ਹਿੱਸੋਵਾਲ ਵਿਖੇ ਸੀਨੀਅਰ ਅਕਾਲੀ ਆਗੂ ਜਥੇਦਾਰ ਰਾਜਵਿੰਦਰ ਸਿੰਘ ਹਿੱਸੋਵਾਲ ਦੇ ਗ੍ਰਹਿ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਪੰਥ ਅਤੇ ਪੰਜਾਬ ਨੂੰ ਬਚਾਉਣ ਖ਼ਾਤਰ ਚੰਗੇ ਅਕਸ ਤੇ ਕਿਰਦਾਰ ਵਾਲੇ ਆਗੂਆਂ ਦੀ ਇਕ ਪਾਰਟੀ ਬਣਾਉਣੀ ਚਾਹੀਦੀ ਹੈ | ਹਾਜ਼ਰ ਆਗੂਆਂ ਨੇ ਕਿਹਾ ਕਿ ਅਕਾਲੀਆਂ ਦੇ ਅਖੌਤੀ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਡੇਰਾ ਸਿਰਸਾ ਮੁਖੀ ਨੂੰ ਬਿਨਾਂ ਸੱਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਈ ਤੇ ਗੁਰੂ ਦੀ ਗੋਲਕ ਵਿਚੋਂ 92 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਤੇ ਇਹੀ ਲੋਕ ਫਿਰ ਏਜੰਸੀਆਂ ਦੇ ਇਸ਼ਾਰੇ 'ਤੇ ਲੋਕਾਂ ਵਿਚ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਸਾਡੇ ਰਾਜ ਵਿਚ ਕੁਝ ਨਹੀਂ ਵਾਪਰਿਆ | ਤਿੰਨੇ ਦਲਾਂ ਦੇ ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਦਸ ਸਾਲ ਲਗਾਤਾਰ ਰਾਜ ਕਰਨ ਵਾਲੀ ਪਾਰਟੀ ਬਾਦਲ ਦਲ ਨੇ ਇਕ ਵੀ ਮੰਗ ਕੇਂਦਰ ਸਰਕਾਰ ਕੋਲੋਂ ਨਹੀਂ ਮਨਵਾਈ ਉਲਟਾ ਪਰਿਵਾਰ ਲਈ ਵਜ਼ੀਰੀਆਂ ਲਈਆਂ | ਉਨ੍ਹਾਂ ਕਿਹਾ ਕਿ ਬਾਦਲ ਦਲ ਦੀ ਭਾਜਪਾ ਨਾਲ ਸਾਂਝ ਹੀ ਸ਼੍ਰੋਮਣੀ ਕਮੇਟੀ ਦੇ ਟੁਕੜਿਆਂ ਦਾ ਕਾਰਨ ਬਣੀ | ਪੰਜਾਬ ਨੂੰ ਬਚਾਉਣ ਲਈ ਤੇ 2027 ਵਿਚ ਪੰਥਕ ਸਰਕਾਰ ਬਣਾਉਣ ਲਈ ਘਰ ਬੈਠੀਆਂ ਪੰਥਕ ਸ਼ਖ਼ਸੀਅਤਾਂ, ਸੂਬੇ ਪੱਖੀ ਲੋਕਾਂ, ਵੱਖ-ਵੱਖ ਧੜਿਆਂ ਨੂੰ ਇਕੱਠਾ ਕਰਨ ਲਈ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਗੁਰਦਾਸਪੁਰ, ਜਥੇਦਾਰ ਰਾਜਵਿੰਦਰ ਸਿੰਘ ਹਿੱਸੋਵਾਲ ਲੁਧਿਆਣਾ, ਭਾਈ ਪਰਮਜੀਤ ਸਿੰਘ ਸਹੌਲੀ ਪਟਿਆਲਾ, ਭਾਈ ਤੇਜਿੰਦਰ ਸਿੰਘ ਈਸੜੂ ਖੰਨਾ, ਜਥੇਦਾਰ ਬੂਟਾ ਸਿੰਘ ਰਣਸੀਂਹ ਆਧਾਰਿਤ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ | ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਦੱਸਿਆ ਕਿ ਸਾਡੀ ਕਮੇਟੀ ਵੱਖ-ਵੱਖ ਪੰਥਕ ਧੜਿਆਂ ਨੂੰ ਮਿਲਣ ਉਪਰੰਤ ਆਉਂਦੀ 20 ਮਾਰਚ ਨੂੰ ਜਲੰਧਰ ਵਿਖੇ ਨਵੇਂ ਪ੍ਰੋਗਰਾਮ, ਪਾਰਟੀ ਤੇ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਅਕਾਲੀ ਦਲ ਯੂਨਾਈਟਿਡ, ਬਾਬਾ ਗੁਰਮੇਲ ਸਿੰਘ ਦਾਬਾਵਾਲ, ਨਿਰਮਲ ਸਿੰਘ ਦਾਬਾਵਾਲ ਗੁਰਦਾਸਪੁਰ, ਬੰਤ ਸਿੰਘ ਪੂਨੀਆ ਜਲਾਲਦੀਵਾਲ, ਬਲਵੀਰ ਸਿੰਘ ਤੱਖਰ ਐੱਨ.ਆਰ.ਆਈ, ਸੁਖਦੇਵ ਸਿੰਘ ਸੁਧਾਰ ਕੈਨੇਡਾ, ਸੁਖਮਿੰਦਰ ਸਿੰਘ ਹਿੱਸੋਵਾਲ, ਕੁਲਵੰਤ ਸਿੰਘ ਹਿੱਸੋਵਾਲ, ਸੂਬਾ ਸਿੰਘ ਮੁੱਲਾਂਪੁਰ, ਬਲਜੀਤ ਸਿੰਘ ਜੈਤੋ, ਬਲਜਿੰਦਰ ਸਿੰਘ ਤੱਖਰ ਕੈਨੇਡਾ, ਗੁਰਜਿੰਦਰ ਸਿੰਘ ਹਿੱਸੋਵਾਲ ਆਦਿ ਸਮੇਤ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਜੇ ਗਾਂਧੀ ਕਾਲੋਨੀ 'ਚ ਨÏਜਵਾਨਾਂ ਵਲੋਂ ਗੁੰਡਾਗਰਦੀ, ਗਲੀਆਂ 'ਚ ਖੜ੍ਹੇ ਵਾਹਨ ਭੰਨੇ <br/> ਅਗਲੀ ਖ਼ਬਰ ਐਮਾਜ਼ੋਨ ਬਿਜ਼ਨੈੱਸ ਨੇ 2025 'ਚ ਭਾਰਤੀ ਕਾਰੋਬਾਰਾਂ ਨੂੰ 2,000 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਲਾਭ ਉਪਲੱਬਧ ਕਰਵਾਇਆ...
Ad Position 24