ਬੈਂਗਲੁਰੂ, 12 ਮਾਰਚ (ਅ.ਬ.)-ਐਮਾਜ਼ੋਨ ਬਿਜ਼ਨੈੱਸ ਅਨੁਸਾਰ ਉਨ੍ਹਾਂ 2025 'ਚ ਭਾਰਤ ਭਰ ਦੇ ਕਾਰੋਬਾਰਾਂ ਨੂੰ 2,000 ਕਰੋੜ ਰੁੁਪਏ ਤੋਂ ਵੱਧ ਦਾ ਵਿੱਤੀ ਲਾਭ ਪ੍ਰਾਪਤ ਕਰਨ 'ਚ ਮਦਦ ਕੀਤੀ | ਸੂਖਮ-ਉੱਦਮਾਂ ਤੇ ਛੋਟੇ ਕਾਰੋਬਾਰਾਂ ਤੋਂ ਲੈ ਕੇ ਵੱਡੇ ਕਾਰਪੋਰੇਸ਼ਨਾਂ ਤੱਕ, ਸਾਰੀਆਂ ਕਿਸਮਾਂ ਦੀਆਂ ਸੰਸਥਾਵਾਂ ਨੂੰ ਕੈਸ਼ਬੈਕ ਇਨਾਮਾਂ, ਥੋਕ ਛੋਟਾਂ ਤੇ ਐਮਾਜ਼ੋਨ ਬਿਜ਼ਨੈੱਸ 'ਤੇ ਵਿਸ਼ੇਸ਼ ਸੌਦਿਆਂ ਤੋਂ ਲਾਭ ਹੋਇਆ | ਇਸ ਮੁੱਲ ਦਾ ਇੱਕ ਮਹੱਤਵਪੂਰਨ ਹਿੱਸਾ ਐਮਾਜ਼ੋਨ ਬਿਜ਼ਨੈੱਸ 'ਤੇ ਸਹਿਜ ਜੀ.ਐਸ.ਟੀ.-ਅਨੁਕੂਲ ਬਿਲ ਤੋਂ ਵੀ ਆਇਆ, ਜਿਸ ਨੇ ਵਪਾਰਕ ਖਰੀਦਦਾਰੀ 'ਚ ਲੰਬੇ ਸਮੇਂ ਤੋਂ ਲੋੜੀਂਦੀ ਪਾਰਦਰਸ਼ਤਾ ਲਿਆਂਦੀ ਹੈ | ਹਾਲਾਂਕਿ, ਪਹਿਲਾਂ, ਅÏਫਲਾਈਨ ਚੈਨਲਾਂ ਰਾਹੀਂ ਜੀ.ਐਸ.ਟੀ. ਬਿਲ ਪ੍ਰਾਪਤ ਕਰਨਾ ਅਕਸਰ ਮੁਸ਼ਕਲ ਹੁੰਦਾ ਸੀ | ਐਮਾਜ਼ੋਨ ਬਿਜ਼ਨੈੱਸ ਦੇ ਡਾਇਰੈਕਟਰ ਮਿਤਰੰਜਨ ਭਾਦੁੜੀ ਨੇ ਕਿਹਾ ਕਿ ਹਰ ਸੰਗਠਨ, ਭਾਵੇਂ ਇਹ ਕਿਸੇ ਦੂਰ-ਦੁਰਾਡੇ ਪਹਾੜੀ ਖੇਤਰ 'ਚ ਇਕ ਵਿਸ਼ੇਸ਼ ਰੈਸਟੋਰੈਂਟ ਹੋਵੇ ਜਾਂ ਹਰ ਰੋਜ਼ ਹਜ਼ਾਰਾਂ ਖਰੀਦ ਆਰਡਰਾਂ ਦਾ ਪ੍ਰਬੰਧਨ ਕਰਨ ਵਾਲਾ ਫਾਰਚੂਨ 500 ਐਂਟਰਪ੍ਰਾਈਜ਼, ਸਭ ਨੂੰ ਇੱਕੋ ਜਿਹੀ ਲੋੜ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਘੱਟ ਸਰੋਤਾਂ ਨਾਲ ਹੋਰ ਵਧੇਰੇ ਕੰਮ ਕਰਨ ਦੀ ਹੈ | ਐਮਾਜ਼ੋਨ ਬਿਜ਼ਨੈੱਸ ਇਸ ਪਾੜੇ ਨੂੰ ਪੂਰਾ ਕਰਦਾ ਹੈ, ਐਮ. ਐਸ. ਐਮ. ਈ. ਅਤੇ ਵੱਡੀਆਂ ਕਾਰਪੋਰੇਸ਼ਨਾਂ ਨੂੰ ਚੋਣ ਦੀ ਸਹੂਲਤ, ਪ੍ਰਤੀਯੋਗੀ ਕੀਮਤ ਤੇ ਡਿਜੀਟਲ ਖਰੀਦ ਪ੍ਰਦਾਨ ਕਰਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ 'ਚ, ਕੁੱਲ ਵਿਕਰੀ 40 ਫ਼ੀਸਦ ਤੋਂ ਵੱਧ ਦੇ ਸੀ.ਏ.ਜੀ.ਆਰ. ਨਾਲ ਵਧੀ ਹੈ, ਥੋਕ ਵਿਕਰੀ ਲਗਭਗ 35 ਫ਼ੀਸਦ ਵਧੀ ਹੈ ਤੇ ਰਜਿਸਟਰਡ ਗਾਹਕ ਅਧਾਰ 30 ਫ਼ੀਸਦ ਵਧ ਰਿਹਾ ਹੈ | ਇਹ ਸਿਰਫ਼ ਪ੍ਰਯੋਗਾਂ ਨੂੰ ਹੀ ਨਹੀਂ ਸਗੋਂ ਐਮਾਜ਼ੋਨ ਬਿਜ਼ਨੈੱਸ 'ਤੇ ਖਰੀਦ ਨੂੰ ਇਕਜੁੱਟ ਕਰਨ ਲਈ ਇਕ ਸਪਸ਼ਟ ਤੇ ਯੋਜਨਾਬੱਧ ਦਿਸ਼ਾ ਨੂੰ ਦਰਸਾਉਂਦਾ ਹੈ | ਸਭ ਤੋਂ ਵੱਧ ਇਸ ਦਾ ਰੁਝਾਨ ਟੀਅਰ-2 ਅਤੇ ਟੀਅਰ-3 ਸ਼ਹਿਰਾਂ 'ਚ ਦੇਖਿਆ ਗਿਆ ਹੈ, ਜਿਵੇਂ ਕਿ ਉੱਤਰ ਤੇ ਪੱਛਮ 'ਚ ਸੂਰਤ ਤੇ ਲੁਧਿਆਣਾ ਤੇ ਦੱਖਣ 'ਚ ਕੋਇੰਬਟੂਰ ਤੇ ਕੋਚੀ ਵਰਗੇ ਸ਼ਹਿਰ |
ਐਮਾਜ਼ੋਨ ਬਿਜ਼ਨੈੱਸ ਨੇ 2025 'ਚ ਭਾਰਤੀ ਕਾਰੋਬਾਰਾਂ ਨੂੰ 2,000 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਲਾਭ ਉਪਲੱਬਧ ਕਰਵਾਇਆ <br/>
ਅਜੀਤ ਡੈਸਕ
13-03-2026