ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਇਕ ਮੁਲਜ਼ਮ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਵਿਕਾਸ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਜਿਸ ਨੰੂ ਪ੍ਰਦੀਪ ਉਰਫ਼ ਵੱਡਾ ਲੱਲਾ ਪੁੱਤਰ ਮਲਖਾਨ ਚÏਹਾਨ ਵਾਸੀ ਪ੍ਰਤਾਪ ਸਿੰਘ ਵਾਲਾ ਚਲਾ ਰਿਹਾ ਸੀ ਅਤੇ ਮਗਰ ਪਿਛਲੀ ਸੀਟ 'ਤੇ ਰਾਹੁਲ ਪੁੱਤਰ ਬੱਗਾ ਲਾਲ ਵਾਸੀ ਮਕਾਨ ਨੰਬਰ 1952, ਐਫ. ਬਲਾਕ ਰਿਸੀ ਨਗਰ ਲੁਧਿਆਣਾ ਬੈਠਾ ਸੀ, ਜਿਨ੍ਹਾਂ ਦੋਨਾਂ ਨੂੰ ਮੈਂ ਪਹਿਲਾਂ ਤੋਂ ਹੀ ਜਾਣਦਾ ਸੀ, ਨੇ ਮੇਰਾ ਰਸਤਾ ਰੋਕ ਲਿਆ ਤੇ ਨਸ਼ਾ ਕਰਨ ਲਈ ਪੈਸੇ ਤੇ ਮੋਬਾਈਲ ਫ਼ੋਨ ਦੀ ਮੰਗ ਕਰਨ ਲੱਗੇ¢ ਜਦੋਂ ਉਸਨੇ ਇਨਕਾਰ ਕੀਤਾ ਤਾਂ ਪ੍ਰਦੀਪ ਕੁਮਾਰ ਨੇ ਆਪਣੇ ਸੱਜੇ ਡੱਬ ਵਿਚੋਂ ਇਕ ਦਾਤ ਲੋਹਾ ਅਤੇ ਰਾਹੁਲ ਨੇ ਆਪਣੇ ਸੱਜੇ ਡੱਬ ਵਿਚੋਂ ਇਕ ਰਾਡ ਲੋਹਾ ਕੱਢ ਕੇ ਮੇਰੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਪ੍ਰਦੀਪ ਨੇ ਜ਼ਬਰਦਸਤੀ ਮੋਬਾਈਲ ਅਤੇ ਪਰਸ ਕੱਢ ਲਿਆ, ਪਰਸ ਵਿਚ ਆਧਾਰ ਕਾਰਡ ਦੀ ਕਾਪੀ ਅਤੇ ਪਾਸਪੋਰਟ ਸਾਈਜ਼ ਫ਼ੋਟੋਆਂ ਸਨ¢ ਜਾਂਦੇ ਸਮੇਂ ਮੁਲਜ਼ਮ ਧਮਕੀਆਂ ਦਿੰਦੇ ਉਥੋਂ ਫ਼ਰਾਰ ਹੋ ਗਏ¢ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਪ੍ਰਦੀਪ ਉਰਫ਼ ਵੱਡਾ ਲੱਲਾ ਵਾਸੀ ਪ੍ਰਤਾਪ ਸਿੰਘ ਵਾਲਾ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਮੋਟਰਸਾਈਕਲ, 5 ਮੋਬਾਈਲ ਫ਼ੋਨ, ਇਕ ਪਰਸ ਅਤੇ ਇਕ ਦਾਤਰ ਲੋਹਾ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਪਾਸੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ¢