26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਗੈਰ ਕਾਨੰੂਨੀ ਉਸਾਰੀਆਂ 'ਤੇ ਨਿਗਮ ਦੀ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 13-03-2026
ਲੁਧਿਆਣਾ, 12 ਮਾਰਚ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਗੈਰਕਾਨੰੂਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਜਾਰੀ ਰੱਖਦਿਆਂ ਨਗਰ ਨਿਗਮ ਨੇ ਮੰਨਾ ਸਿੰਘ ਨਗਰ ਵਿਚ ਲਗਭਗ 600 ਵਰਗ ਗਜ ਵਿਚ ਬਣ ਰਹੀ ਗੈਰਕਾਨੂੰਨੀ ਇਮਾਰਤ ਨੰੂ ਸੀਲ ਕਰ ਦਿੱਤਾ | ਇਸ ਦੇ ਨਾਲ ਹੀ ਸਲੇਮ ਟਾਬਰੀ ਨੇੜੇ ਪੀਰੂ ਬੰਦਾ ਇਲਾਕੇ ਵਿਚ ਬਣ ਰਹੀ ਇਕ ਗੈਰਕਾਨੰੂਨੀ ਕਾਲੋਨੀ ਦੇ ਨਿਰਮਾਣ ਕੰਮ ਨੰੂ ਵੀ ਰੁਕਵਾ ਦਿੱਤਾ ਗਿਆ | ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ੋਨ ਏ ਦਫ਼ਤਰ ਦੀ ਬਿਲਡਿੰਗ ਬ੍ਰਾਂਚ ਵਲੋਂ ਇਹ ਕਾਰਵਾਈ ਕੀਤੀ ਗਈ | ਨਿਗਮ ਅਧਿਕਾਰੀਆਂ ਮੁਤਾਬਿਕ ਪੀਰੂ ਬੰਦਾ ਇਲਾਕੇ ਵਿਚ ਕਰੀਬ 2200 ਵਰਗ ਗਜ ਵਿਚ ਗੈਰਕਾਨੰੂਨੀ ਕਾਲੋਨੀ ਵਿਕਸਿਤ ਕੀਤੀ ਜਾ ਰਹੀ ਸੀ, ਜਿਸ ਦਾ ਕੰਮ ਮੌਕੇ 'ਤੇ ਹੀ ਰੁਕਵਾ ਦਿੱਤਾ ਗਿਆ ਅਤੇ ਮਾਲਕ ਨੰੂ ਸੰਬੰਧਿਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ | ਇਸੇ ਤਰ੍ਹਾਂ ਮੰਨਾ ਸਿੰਘ ਨਗਰ ਵਿਚ 600 ਵਰਗ ਗਜ ਵਿਚ ਬਿਲਡਿੰਗ ਬਾਇਲਾਜ ਦੀ ਉਲੰਘਣਾ ਕਰਕੇ ਨਿਰਮਾਣ ਕੀਤਾ ਜਾ ਰਿਹਾ ਸੀ, ਜਿਸ ਕਾਰਨ ਨਿਗਮ ਨੇ ਇਮਾਰਤ ਨੰੂ ਸੀਲ ਕਰ ਦਿੱਤਾ | ਨਗਰ ਨਿਗਮ ਨੇ ਲੋਕਾਂ ਨੰੂ ਅਪੀਲ ਕੀਤੀ ਹੈ ਕਿ ਉਹ ਨਿਰਮਾਣ ਕਾਰਜ ਸ਼ੁਰੂ ਕਰਨ ਤੋ ਪਹਿਲਾਂ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ, ਨਹੀਂ ਤਾਂ ਗੈਰਕਾਨੰੂਨੀ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਚ ਚੱਲ ਰਹੇ ਜਪ ਤਪ ਚੁਪਹਿਰਾ ਸਮਾਗਮ 'ਚ ਵਿਘਨ ਪਾਉਣ ਵਾਲੇ ਖ਼ਿਲਾਫ਼ ਕੀਤੀ ਜਾਵੇਗੀ... ਅਗਲੀ ਖ਼ਬਰ ਨਾਜਾਇਜ਼ ਉਸਾਰੀਆਂ 'ਤੇ ਨਿਗਮ ਦਾ ਦੋਹਰਾ ਰਵੱਈਆ...? <br/>
Ad Position 24