27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਵੈਟਰਨਰੀ ਯੂਨੀਵਰਸਿਟੀ ਨੇ ਸਜਾਵਟੀ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਰਵਾਈ ਸਿਖਲਾਈ <br/>

Ad Position 21
No active advertisement
ਅਜੀਤ ਡੈਸਕ 13-03-2026
ਲੁਧਿਆਣਾ, 12 ਮਾਰਚ (ਜਸਵਿੰਦਰ ਸਿੰਘ)-ਸਜਾਵਟੀ ਮੱਛੀ ਪਾਲਣ ਖੇਤਰ ਵਿਚ ਸਮਰੱਥਾ ਵਿਕਾਸ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਦੇ ਫਿਸ਼ਰੀਜ਼ ਕਾਲਜ ਵਲੋਂ ਸਜਾਵਟੀ ਮੱਛੀ ਪਾਲਣ, ਪ੍ਰਜਣਨ, ਬੱਚ ਉਤਪਾਦਨ ਅਤੇ ਐਕੁਏਰੀਅਮ ਤਿਆਰ ਕਰਨ ਵਿਚ 5-ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ | ਇਸ ਵਿਚ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਦੋ ਮਹਿਲਾ ਪ੍ਰਤੀਭਾਗੀਆਂ ਸਮੇਤ ਸਿੱਖਿਆਰਥੀਆਂ ਨੇ ਭਾਗ ਲਿਆ | ਡਾ. ਮੀਰਾ ਡੀ. ਆਂਸਲ, ਡੀਨ ਫਿਸ਼ਰੀਜ਼ ਕਾਲਜ ਨੇ ਦੱਸਿਆ ਕਿ ਮੱਛੀ ਪ੍ਰੇਮੀਆਂ ਦੀ ਗਿਣਤੀ ਵਿਚ ਮਹੱਤਵਪੂਰਨ ਵਾਧੇ ਦੇ ਕਾਰਨ ਸਜਾਵਟੀ ਮੱਛੀ ਪਾਲਣ ਅਤੇ ਵਪਾਰਕ ਗਤੀਵਿਧੀਆਂ ਵਿਚ ਵੀ ਵਾਧਾ ਹੋਇਆ ਹੈ¢ ਉਨ੍ਹਾਂ ਕਿਹਾ ਕਿ ਇਕ ਛੋਟੇ ਪੈਮਾਨੇ ਦੀ ਸਟਾਰਟਅੱਪ ਬੈਕ ਯਾਰਡ ਸਜਾਵਟੀ ਇਕਾਈ ਸਥਾਪਤ ਕਰਨ ਲਈ ਘੱਟ ਜ਼ਮੀਨ ਅਤੇ ਘੱਟ ਵਿੱਤੀ ਲੋੜਾਂ ਕਾਰਨ ਇਹ ਖੇਤਰ ਛੋਟੀ ਜ਼ਮੀਨ ਦੇ ਮਾਲਕਾਂ ਖ਼ਾਸ ਕਰਕੇ ਅਰਧ-ਸ਼ਹਿਰੀ ਅਤੇ ਸ਼ਹਿਰੀ ਖੇਤਰਾਂ ਵਾਲਿਆਂ ਨੂੰ ਆਕਰਸ਼ਿਤ ਕਰ ਰਿਹਾ ਹੈ | ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਨÏਜਵਾਨ ਅਤੇ ਅÏਰਤਾਂ ਆਪਣੀ ਘਰੇਲੂ ਆਮਦਨ ਨੂੰ ਵਧਾਉਣ ਲਈ ਛੋਟੇ ਪੈਮਾਨੇ 'ਤੇ ਸਜਾਵਟੀ ਮੱਛੀ ਪਾਲਣ ਯੂਨਿਟ ਸਥਾਪਤ ਕਰ ਸਕਦੇ ਹਨ ਜਾਂ ਯੂਨੀਵਰਸਿਟੀ ਤੋਂ ਲਾਜ਼ਮੀ ਤਕਨੀਕੀ ਹੁਨਰ ਪ੍ਰਾਪਤ ਕਰਨ ਤੋਂ ਬਾਅਦ ਵਪਾਰਕ ਪੱਧਰ ਦੇ ਵੱਡੇ ਸਜਾਵਟੀ ਮੱਛੀ ਫਾਰਮ ਵਿਕਸਿਤ ਕਰ ਸਕਦੇ ਹਨ¢ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਰੋਜ਼ੀ-ਰੋਟੀ ਸੁਰੱਖਿਆ ਅਤੇ ਸਵੈ-ਨਿਰਭਰ ਸਮਾਜਿਕ-ਆਰਥਿਕ ਵਿਕਾਸ ਲਈ ਪਸ਼ੂ ਪਾਲਣ ਅਤੇ ਮੱਛੀ ਪਾਲਣ ਖੇਤਰਾਂ ਵਿਚ ਨÏਜਵਾਨਾਂ ਅਤੇ ਅÏਰਤਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਲੋੜ-ਆਧਾਰਤ ਅਤੇ ਹੁਨਰ-ਆਧਾਰਤ ਸਿਖਲਾਈ ਪ੍ਰੋਗਰਾਮ ਅਤੇ ਕੋਰਸ ਕਰਵਾਉਣ ਲਈ ਸਦਾ ਸਰਗਰਮ ਭੂਮਿਕਾ ਨਿਭਾਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਆਰੀਆ ਕਾਲਜ ਨੇ 78ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ <br/> ਅਗਲੀ ਖ਼ਬਰ ਸਿੰਮਕ ਦਾ ਕਾਦੀਆਂ ਵਿਖੇ ਕੀਤਾ ਭਰਵਾਂ ਸਵਾਗਤ <br/>
Ad Position 24