ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਤੇਜ ਕਰਨ ਲਈ ਹਲਕਾ ਕੇਂਦਰੀ 'ਚ ਸੀਨੀਅਰ ਆਗੂ ਧਰਮ ਸਿੰਘ ਬਾਜਵਾ ਵਲੋਂ ਮੀਟਿੰਗ ਕਰਵਾਈ ਗਈ, ਜਿਸ ਵਿਚ ਹਲਕਾ ਕੇਂਦਰੀ ਦੇ ਇੰਚਾਰਜ ਅਮਿੱਤ ਗੋਸਾਈਾ ਅਤੇ ਸੀਨੀਅਰ ਆਗੂ ਯੂਥ ਵਿੰਗ ਜਸਦੀਪ ਸਿੰਘ ਕਾਉਂਕੇ ਵਿਸ਼ੇਸ਼ ਤੌਰ 'ਤੇ ਪੁੱਜੇ¢ ਸ੍ਰੀ ਗੋਸਾਈਾ ਦਾ ਸਨਮਾਨ ਕਰਦਿਆਂ ਸ .ਬਾਜਵਾ, ਰਛਪਾਲ ਸਿੰਘ ਫ਼ੌਜੀ, ਰਵਿੰਦਰ ਪਾਲ ਸਿੰਘ ਖਾਲਸਾ ਅਤੇ ਬੀਬੀ ਗੁਰਪ੍ਰੀਤ ਕÏਰ ਸਿਵੀਆ ਨੇ ਕਿਹਾ ਕਿ ਹਲਕਾ ਇੰਚਾਰਜ ਗੋਸਾਈਾ ਦੀ ਅਗਵਾਈ 'ਚ ਅਕਾਲੀ ਦਲ ਮਜ਼ਬੂਤ ਹੋਵੇਗਾ¢ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਹਿਰਾ ਦਿੰਦਿਆਂ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ¢ ਸ੍ਰੀ ਗੋਸਾਈਾ ਨੇ ਕਿਹਾ ਕਿ ਪੰਜਾਬ ਬਚਾਓ-ਸੁਖਬੀਰ ਬਾਦਲ ਲਿਆਓ ਮੁਹਿੰਮ ਤਹਿਤ ਹਰ ਘਰ ਤੱਕ ਅਕਾਲੀ ਦਲ ਦੀਆਂ ਨੀਤੀਆਂ ਨੂੰ ਪਹੰੁਚਾਇਆ ਜਾ ਰਿਹਾ ਹੈ ਅਤੇ ਜਲਦ ਹੀ ਹਲਕੇ 'ਚ ਸ. ਬਾਦਲ ਦੀ ਅਗਵਾਈ ਹੇਠ ਇਕ ਵੱਡੀ ਰੈਲੀ ਕੀਤੀ ਜਾਵੇਗੀ¢ ਇਸ ਮÏਕੇ ਪਾਲ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਹਰਨੇਕ ਸਿੰਘ, ਗੁਰਮੁਖ ਸਿੰਘ, ਪੱਪੂ ਗੁੱਜਰ, ਦਲਜੀਤ ਸਿੰਘ ਚੀਮਾ, ਬਿੱਟੂ ਚੀਮਾ, ਬਲਕਾਰ ਸਿੰਘ ਰਾਠੌਰ, ਡਾ. ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਜਸਕਰਨ ਸਿੰਘ ਬਾਜਵਾ ਅਤੇ ਹਰਸਿਮਰਨ ਸਿੰਘ ਬਾਜਵਾ ਤੋਂ ਇਲਾਵਾ ਹੋਰ ਹਾਜ਼ਰ ਸਨ¢