13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੈਬਨਿਟ ਮੰਤਰੀ ਅਰੋੜਾ ਵਲੋਂ ਹਲਕਾ ਪੱਛਮੀ ਵਿਖੇ 4.10 ਕਰੋੜ ਰੁਪਏ ਦੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 05-04-2026
ਲੁਧਿਆਣਾ, 4 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬ ਦੇ ਸਥਾਨਕ ਸਰਕਾਰਾਂ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਵਲੋਂ ਅੱਜ ਹਲਕਾ ਪੱਛਮੀ ਵਿਖੇ ਕਰੀਬ 8 ਕਿੱਲੋਮੀਟਰ ਦੀ ਲੰਬਾਈ ਵਾਲੇ 4.10 ਕਰੋੜ ਰੁਪਏ ਦੇ ਕਈ ਸੜਕ ਨਿਰਮਾਣ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ¢ ਇਹ ਪ੍ਰੋਜੈਕਟ ਹਲਕਾ ਪੱਛਮੀ ਦੇ ਕਈ ਵਾਰਡਾਂ ਵਿਚ ਫੈਲੇ ਹੋਏ ਹਨ¢ ਇਨ੍ਹਾਂ ਵਿਚ ਕਰੀਬ 71 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 56 ਦੇ ਨਿਊ ਬੀ.ਆਰ.ਐਸ ਨਗਰ, ਸ਼ਾਮ ਨਗਰ ਅਤੇ ਨਿਊ ਸ਼ਾਮ ਨਗਰ ਵਿਚ ਪੈਂਦੀਆਂ ਗਲੀਆਂ ਦੀ ਉਸਾਰੀ ਸ਼ਾਮਲ ਹੈ¢ ਵਾਰਡ ਨੰਬਰ 58 ਵਿਚ ਕਰੀਬ 96.89 ਲੱਖ ਰੁਪਏ ਦੀ ਲਾਗਤ ਰਾਜਗੁਰੂ ਨਗਰ ਦੇ ਬਲਾਕ-ਜੇ. ਅਤੇ ਬਲਾਕ ਐਚ.ਜੇ. ਵਿਚ ਮੁੱਖ ਸੜਕਾਂ, ਲੋਧੀ ਕਲੱਬ ਤੋਂ ਨਾਮਦੇਵ ਚÏਕ ਤੱਕ ਸੜਕ ਅਤੇ ਅੰਡਰਪਾਸ ਦੇ ਨੇੜੇ ਇਕ ਸਲਿੱਪਵੇਅ ਲਈ ਕੰਮ ਸ਼ੁਰੂ ਕੀਤਾ ਗਿਆ ਹੈ¢ ਵਾਰਡ ਨੰਬਰ 57 ਦੇ ਵਿਚ 55.77 ਲੱਖ ਰੁਪਏ ਦੀ ਲਾਗਤ ਨਾਲ ਲੋਧੀ ਕਲੱਬ ਦੇ ਨੇੜੇ ਬੀ.ਆਰ.ਐਸ. ਨਗਰ ਦੇ ਬਲਾਕ-ਈ ਵਿਚ ਪੈਂਦੀਆਂ ਗਲੀਆਂ ਦੀ ਉਸਾਰੀ ਕਰਨ ਅਤੇ ਵਾਰਡ 55 ਵਿਚ ਕਰੀਬ 73.08 ਲੱਖ ਰੁਪਏ ਦੀ ਲਾਗਤ ਨਾਲ ਸਰਾਭਾ ਨਗਰ ਦੇ ਜ਼ੋਨ-ਡੀ ਦਫ਼ਤਰ ਨੂੰ ਫ਼ਿਰੋਜ਼ਪੁਰ ਰੋਡ ਨਾਲ ਜੋੜਨ ਵਾਲੀ ਮੁੱਖ ਸੜਕ ਦਾ ਵਿਕਾਸ ਸ਼ਾਮਲ ਹੈ¢ ਇਕ ਹੋਰ ਵੱਡੇ ਪ੍ਰੋਜੈਕਟ ਵਿਚ ਕਰੀਬ 1.13 ਕਰੋੜ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 71 ਦੀ ਅਫ਼ਸਰ ਕਾਲੋਨੀ ਅਤੇ ਰੱਖ ਬਾਗ਼ ਦੇ ਨਾਲ ਲੱਗਦੇ ਖੇਤਰਾਂ ਵਿਚ ਪੈਂਦੀਆਂ ਗਲੀਆਂ ਦੀ ਉਸਾਰੀ ਸ਼ਾਮਲ ਹੈ¢ ਕੈਬਨਿਟ ਮੰਤਰੀ ਅਰੋੜਾ ਨੇ ਅਧਿਕਾਰੀਆਂ ਨੂੰ ਸਾਰੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਣਵੱਤਾ ਦੇ ਮਿਆਰਾਂ ਨਾਲ ਕੋਈ ਸਮਝÏਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ¢ ਉਨ੍ਹਾਂ ਚੇਤਾਵਨੀ ਦਿੱਤੀ ਕਿ ਘਟੀਆ ਕੰਮ ਦੇ ਦੋਸ਼ੀ ਪਾਏ ਗਏ ਠੇਕੇਦਾਰਾਂ ਨੂੰ ਬਲੈਕ ਲਿਸਟ ਕੀਤਾ ਜਾਵੇਗਾ ਅਤੇ ਜ਼ੋਰ ਦਿੱਤਾ ਕਿ ਠੇਕੇਦਾਰ ਤਿੰਨ ਸਾਲਾਂ ਲਈ ਸੜਕਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣਗੇ¢ ਉਨ੍ਹਾਂ ਨੇ ਕਿਹਾ ਕਿ ਪੰਜਾਬ ਇਕ ਜੀਵੰਤ 'ਰੰਗਲਾ ਪੰਜਾਬ' ਬਣਾਉਣ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ¢ ਉਨ੍ਹਾਂ ਦੱਸਿਆ ਕਿ ਰਾਜ ਵਿਚ ਨਗਰ ਨਿਗਮਾਂ ਅਤੇ ਨਗਰ ਕÏਾਸਲਾਂ ਵਿਚ ਸੜਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਇਸ ਸਮੇਂ ਕਰੀਬ 1300 ਕਰੋੜ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ¢ ਇਨ੍ਹਾਂ ਪ੍ਰੋਜੈਕਟਾਂ ਦੇ ਉਦਘਾਟਨ ਦÏਰਾਨ ਨਗਰ ਨਿਗਮ ਦੀ ਮੇਅਰ ਪਿ੍ੰਸੀਪਲ ਇੰਦਰਜੀਤ ਕÏਰ, ਨਗਰ ਨਿਗਮ ਦੇ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ, ਸਤਵਿੰਦਰ ਸਿੰਘ ਜਵੱਦੀ, ਐਮ.ਪੀ. ਸਿੰਘ ਜਵੱਦੀ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ, ਕੌਂਸਲਰਾਂ ਤੋਂ ਇਲਾਵਾ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਲੋਹੇ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਉਦਯੋਗ ਤਬਾਹੀ ਦੇ ਕੰਢੇ 'ਤੇ <br/> ਅਗਲੀ ਖ਼ਬਰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਾਇਬ ਕੋਰਟ ਵਿਜੀਲੈਂਸ ਬਿਊਰੋ ਵਲੋਂ ਰੰਗੇ ਹੱਥੀਂ ਕਾਬੂ <br/>
Ad Position 24