13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਾਂਗਰਸੀ ਆਗੂ ਦਾ ਕਤਲ ਕਰਨ ਵਾਲੇ ਦੋ ਮੁੱਖ ਮੁਲਜ਼ਮਾਂ ਸਮੇਤ ਛੇ ਕਾਬੂ <br/>

Ad Position 21
No active advertisement
ਅਜੀਤ ਡੈਸਕ 05-04-2026
ਲੁਧਿਆਣਾ, 4 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪਿੰਡ ਹਾੜੀਆ ਵਿਖੇ ਛੇ ਦਿਨ ਪਹਿਲਾਂ ਕਾਂਗਰਸੀ ਆਗੂ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਮੁੱਖ ਮੁਲਜ਼ਮਾਂ ਸਮੇਤ ਛੇ ਨੂੰ ਕਾਬੂ ਕੀਤਾ ਹੈ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ 29 ਮਾਰਚ ਨੂੰ ਪਿੰਡ ਤੱਖਰਾਂ ਦੇ ਰਹਿਣ ਵਾਲੇ ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਦਾ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ | ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਲੋਂ ਉਸ ਸਮੇਂ ਹੀ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਸੀ, ਪਰ ਹੁਣ ਇਸ ਮਾਮਲੇ ਵਿਚ ਪੁਲਿਸ ਨੇ ਦੋ ਮੁੱਖ ਮੁਲਜ਼ਮਾਂ ਸਮੇਤ ਛੇ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਵਿਜੇ ਕੁਮਾਰ ਉਰਫ ਅਜੇ ਵਾਸੀ ਮਾਛੀਵਾੜਾ, ਲੱਕੀ ਪੁੱਤਰ ਮਹਿੰਦਰ ਪ੍ਰਸਾਦ ਵਾਸੀ ਬਿਹਾਰ, ਜੈ ਸਿੰਘ ਪੁੱਤਰ ਬਰਨਾਰਸੀ ਦਾਸ ਵਾਸੀ ਪਿੰਡ ਖੋਖਰਾ, ਰਵੀ ਕੁਮਾਰ ਵਾਸੀ ਪਿੰਡ ਖੋਖਰਾ, ਅਮਰੀਸ਼ ਕੁਮਾਰ ਵਾਸੀ ਪਿੰਡ ਖੋਖਰਾ ਅਤੇ ਸੁਨੀਲ ਕੁਮਾਰ ਵਾਸੀ ਪਿੰਡ ਖੋਖਰਾ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਦਾ ਮੁੱਖ ਦੋਸ਼ੀ ਵਿਜੇ ਕੁਮਾਰ ਹੈ | ਵਿਜੇ ਕੁਮਾਰ ਅਤੇ ਇਸ ਦਾ ਪਰਿਵਾਰ ਪਿੰਡ ਭਗਵਾਨਪੁਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਪਰ ਪਿਛਲੇ 30 ਸਾਲ ਤੋਂ ਉਹ ਪਿੰਡ ਖੋਖਰਾਂ ਮਾਛੀਵਾੜਾ ਵਿਖੇ ਪੰਚਾਇਤੀ ਸ਼ਾਮਲਾਟ ਜ਼ਮੀਨ ਵਿਚ ਪੰਜ ਮਰਲੇ ਦੇ ਪਲਾਟ ਵਿਚ ਆਪਣਾ ਘਰ ਬਣਾ ਕੇ ਰਹਿ ਰਹੇ ਸਨ, ਜਦਕਿ ਮਿ੍ਤਕ ਪਰਮਿੰਦਰ ਤਿਵਾੜੀ, ਜੋ ਕਿ ਪਿੰਡ ਦਾ ਮੋਹਤਬਰ ਵਿਅਕਤੀ ਅਤੇ ਕਾਂਗਰਸੀ ਆਗੂ ਹੋਣ ਕਾਰਨ ਇਹਨਾਂ ਨੂੰ ਉਹ ਪੰਚਾਇਤੀ ਜਗ੍ਹਾ ਨੂੰ ਖਾਲੀ ਕਰਨ ਬਾਰੇ ਕਹਿੰਦਾ ਸੀ, ਜਿਸ ਕਾਰਨ ਵਿਜੇ ਕੁਮਾਰ ਮਿ੍ਤਕ ਤਿਵਾੜੀ ਨਾਲ ਰੰਜ਼ਿਸ਼ ਰੱਖ ਰਿਹਾ ਸੀ | ਇਸ ਰੰਜ਼ਿਸ਼ ਤਹਿਤ ਹੀ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦੇ ਦਿੱਤਾ | ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਗਿਆ ਜੈ ਸਿੰਘ ਮੁੱਖ ਕਥਿਤ ਦੋਸ਼ੀ ਵਿਜੇ ਕੁਮਾਰ ਦਾ ਪਿਤਾ ਹੈ, ਜਦਕਿ ਰਵੀ ਕੁਮਾਰ ਅਤੇ ਅਮਰੀਸ਼ ਕੁਮਾਰ ਉਸ ਦੇ ਭਰਾ ਹਨ | ਛੇਵਾਂ ਕਥਿਤ ਦੋਸ਼ੀ ਸੁਨੀਲ ਕੁਮਾਰ ਵਿਜੇ ਕੁਮਾਰ ਦਾ ਮਾਮਾ ਲੱਗਦਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਹਨਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਵਿਜੇ ਕੁਮਾਰ ਅਤੇ ਲੱਕੀ ਨੇ ਪਰਮਿੰਦਰ ਤਿਵਾੜੀ ਨੂੰ ਉਸ ਵੇਲੇ ਕਤਲ ਕੀਤਾ, ਜਦੋਂ ਕਿ ਉਹ ਬੱਸ ਸਟੈਂਡ ਪਿੰਡ ਹਾੜੀਆ ਨੇੜੇ ਖੜ੍ਹਾ ਸੀ | ਇਹਨਾਂ ਦੋਵਾਂ ਨੇ ਉਸ 'ਤੇ ਕੁਲਹਾੜੀ ਨਾਲ ਵਾਰ ਕੀਤੇ ਸਨ, ਜੋ ਕਿ ਉਸ ਦੀ ਮੌਤ ਦਾ ਕਾਰਨ ਬਣੇ ਸੀ | ਹੁਣ ਇਹਨਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਪਤਨੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਲੋਹੇ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਉਦਯੋਗ ਤਬਾਹੀ ਦੇ ਕੰਢੇ 'ਤੇ <br/>
Ad Position 24