ਡਾਬਾ/ਲੁਹਾਰਾ, 4 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਡੀ.ਜੀ.ਐਸ.ਜੀ. ਪਬਲਿਕ ਸਕੂਲ ਨੇ ''ਹੈਪੀ ਕਲਾਸਰੂਮU 'ਤੇ ਸੀ.ਬੀ.ਪੀ. ਦਾ ਸਫਲਤਾਪੂਰਵਕ ਪ੍ਰਬੰਧ ਕੀਤਾ, ਜਿਸ ਵਿਚ ਸਕੂਲੀ ਅਧਿਆਪਕਾਂ ਦੇ ਨਾਲ ਨਾਲ ਵੱਖ-ਵੱਖ ਰਾਜਾਂ ਦੇ ਅਧਿਆਪਕ ਵੀ ਸ਼ਾਮਿਲ ਸਨ | ਇਸ ਦਾ ਉਦੇਸ਼ ਆਨੰਦਮਈ ਅਤੇ ਪ੍ਰਭਾਵਸ਼ਾਲੀ ਅਧਿਆਪਨ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਸੀ | ਇਸ ਪ੍ਰੋਗਰਾਮ ਦਾ ਸੰਚਾਲਨ ਉੱਘੇ ਮਾਹਿਰ ਹਰਵੰਤ ਸਿੰਘ ਪਿ੍ੰਸੀਪਲ, ਮਾਡਰਨ ਸੈਕੂਲਰ ਪਬਲਿਕ ਸਕੂਲ ਮਲੇਰਕੋਟਲਾ ਅਤੇ ਵਨੀਤਾ ਨਰੂਲਾ ਐਚ.ਓ.ਡੀ., ਪੀ.ਜੀ.ਟੀ. ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੁਆਰਾ ਕੀਤਾ ਗਿਆ | ਦੋਵਾਂ ਬੁਲਾਰਿਆਂ ਨੇ ਇਕ ਸਕਾਰਾਤਮਿਕ ਅਤੇ ਦਿਲਚਸਪ ਕਲਾਸਰੂਮ ਵਾਤਾਵਰਨ ਬਣਾਉਣ ਬਾਰੇ ਆਪਣੀ ਮੁਹਾਰਤ ਅਤੇ ਸੂਝ ਸਾਂਝੀ ਕੀਤੀ ਅਤੇ ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ | ਡੀ.ਜੀ.ਐਸ.ਜੀ. ਪਬਲਿਕ ਸਕੂਲ ਦੀ ਮੈਨੇਜਮੈਂਟ ਪ੍ਰਬੰਧਨ ਨੇ ਉਘੇ ਮਾਹਿਰਾਂ ਦਾ ਉਨ੍ਹਾਂ ਦੇ ਕੀਮਤੀ ਮਾਰਗਦਰਸ਼ਨ ਲਈ ਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਹਾਜ਼ਰੀਨ ਦੀ ਉਤਸ਼ਾਹੀ ਭਾਗੀਦਾਰੀ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਰਜਨੀ ਐਂਗਰਿਸ਼ ਨੇ ਪ੍ਰੋਗਰਾਮ ਦੇ ਸਫਲ ਪ੍ਰਬੰਧ ਲਈ ਪ੍ਰਸ਼ੰਸਾ ਪ੍ਰਗਟ ਕੀਤੀ | ਪ੍ਰੋਗਰਾਮ ਰਸਮੀ ਧੰਨਵਾਦ ਨਾਲ ਸਮਾਪਤ ਹੋਇਆ |