14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਾਬਾ ਫ਼ਰੀਦ ਕਾਲਜ ਵਲੋਂ ਸਾਲਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-04-2026
ਲੁਧਿਆਣਾ, 4 ਅਪ੍ਰੈਲ (ਅਜੀਤ ਬਿਊਰੋ)-ਬਾਬਾ ਫ਼ਰੀਦ ਕਾਲਜ ਆਫ ਫਾਰਮੇਸੀ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ | ਸਾਲਾਨਾ ਸਮਾਗਮ ਦਾ ਰਸਮੀ ਉਦਘਾਟਨ ਸਰਸਵਤੀ ਵੰਦਨਾ ਨਾਲ ਕੀਤੀ ਗਈ ਅਤੇ ਪ੍ਰਬੰਧਕੀ ਕਮੇਟੀ ਵਲੋਂ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਤੋ ਪਰੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਸਾਲਾਨਾ ਸਮਾਗਮ ਦੀ ਮਹੱਤਤਾ ਤੋ ਜਾਣੂ ਕਰਵਾਇਆ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰਕ ਨਾਚ, ਪੱਛਮੀ ਨਾਚ, ਸੋਲੋ ਤੇ ਸਮੂਹ ਗੀਤ, ਨਾਟਕ ਪ੍ਰਦਰਸ਼ਨ ਅਤੇ ਰੰਗਾਰੰਗ ਮਨੋਰੰਜਕ ਪ੍ਰੋਗਰਾਮਾਂ ਦੀਆਂ ਪੇਸ਼ਕਾਰੀਆਂ ਕੀਤੀਆਂ | ਸਮਾਗਮ ਦਾ ਮੁੱਖ ਹਿੱਸਾ ਡਿਗਰੀ ਵੰਡ ਅਤੇ ਇਨਾਮ ਵੰਡ ਸਮਾਰੋਹ ਰਿਹਾ | ਮਿਸਟਰ ਫਰੈਸ਼ਰ ਦਾ ਤਾਜ ਬੀ. ਫਾਰਮਾ ਪਹਿਲੇ ਸਾਲ ਦੇ ਵਿਦਿਆਰਥੀ ਵਾਰਿਸ ਸ਼ਰਮਾ ਦੇ ਸਿਰ ਸਜਿਆ ਜਦਕਿ ਬੀ. ਫਾਰਮਾ ਚੌਥਾ ਸਾਲ ਦੇ ਵਿਦਾਇਗੀ ਦਾ ਖ਼ਿਤਾਬ ਮਿਸਟਰ ਦਲੀਪ ਕੁਮਾਰ ਅਤੇ ਮਿਸ ਵਿਦਾਇਗੀ ਦਾ ਖ਼ਿਤਾਬ ਖੁਸ਼ਪ੍ਰੀਤ ਕੌਰ ਡੀ. ਫਾਰਮਾ ਅੰਤਿਮ ਸਾਲ ਦੇ ਹਿੱਸੇ ਆਇਆ | ਇਸੇ ਤਰ੍ਹਾਂ ਮਿਸਟਰ ਹੈਾਡਸਮ ਦਾ ਖ਼ਿਤਾਬ ਵਿਰਾਟ ਕੁਮਾਰ ਅਤੇ ਮਿਸ ਬਿਊਟੀਫੁੱਲ ਦਾ ਖ਼ਿਤਾਬ ਖੁਸ਼ਪ੍ਰੀਤ ਕੌਰ ਨੂੰ ਮਿਲਿਆ | ਸਮੂਹ ਸਟਾਫ਼, ਪ੍ਰਬੰਧਕ ਕਮੇਟੀ ਨੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਡਾਕਟਰ ਮਾਨਵ ਇੰਦਰਾ ਸਿੰਘ ਗਿੱਲ ਅਤੇ ਡਾਕਟਰ ਨਿਰਮਲ ਜੋੜਾ ਹੋਏ ਸੇਵਾ ਮੁਕਤ <br/> ਅਗਲੀ ਖ਼ਬਰ ਡੇਅਰੀ ਵਿਭਾਗ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ <br/>
Ad Position 24