ਲੁਧਿਆਣਾ, 4 ਅਪ੍ਰੈਲ (ਡਾ. ਤਰਲੋਚਨ ਸਿੰਘ)-ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਰਜਿ. ਵਲੋਂ ਬਾਪੂ ਹਰਪਾਲ ਸਿੰਘ ਢੰਡੇ ਦੀ ਨਿੱਘੀ ਯਾਦ ਵਿਚ 350ਵਾਂ ਰਾਸ਼ਨ ਵੰਡ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਪੀ.ਐਸ ਹਸਪਤਾਲ ਦੇ ਸੀ.ਓ ਯੋਗਿੰਦਰ ਨਾਥ ਅਵਧਿਆ ਸ਼ਾਮਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ | ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ 28 ਸਾਲਾਂ ਤੋਂ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ | ਇਸ ਮੌਕੇ ਚੇਅਰਮੈਨ ਲਖਵਿੰਦਰ ਸਿੰਘ ਢੰਡੇ ਤੇ ਪ੍ਰਧਾਨ ਲਖਵੀਰ ਸਿੰਘ ਬੱਦੋਵਾਲ ਨੇ ਜਿੱਥੇ ਲੋੜਵੰਦਾਂ ਨੂੰ ਰਾਸ਼ਨ ਤੇ ਪੜ੍ਹਾਈ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਬੈਗ ਤੇ ਕਿਤਾਬਾਂ ਵੰਡੀਆਂ, ਉੱਥੇ ਹੀ ਸ਼ਹਿਰ ਦੇ ਪ੍ਰਸਿੱਧ ਡਾਕਟਰਾਂ ਡਾ. ਮਨਦੀਪ ਕੌਰ, ਡਾ. ਸਿਫਾਲੀ ਸੂਦ, ਡਾ. ਨਿਧੀ ਠਾਕੁਰ, ਡਾ. ਵਰਿੰਦਰ ਸਿੰਘ ਤੇ ਡਾ. ਸਿਮਰਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਮਮਤਾ ਮਹਿਰਾ ਨੇ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਖੂਬ ਰੰਗ ਬੰਨਿਆ | ਇਸ ਮੌਕੇ ਅਮਿਤ ਅਰੋੜਾ, ਡੀ.ਐਸ.ਪੀ ਸੰਦੀਪ ਆਰੀਆ, ਐਸ.ਐਚ.ਓ ਵਿਜੇ ਕੁਮਾਰ ਤੇ ਰਾਹੁਲ ਮਹਾਜਨ ਵੀ ਹਾਜ਼ਰ ਸਨ |