ਇਆਲੀ/ਥਰੀਕੇ, 5 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਚੇਅਰਮੈਨ ਹਰਵੀਰ ਸਿੰਘ ਇਆਲੀ ਅਤੇ ਉੱਘੇ ਕਾਰੋਬਾਰੀ ਹਰਕਿੰਦਰ ਸਿੰਘ ਇਆਲੀ ਦੇ ਲਾਡਲੇ ਭਾਣਜੇ ਅਤੇ ਨਰਿੰਦਰ ਸਿੰਘ ਵਿਰਕ ਦੇ ਲੱਖਤੇ ਜਿਗਰ ਅਰਜਨ ਸਿੰਘ ਵਿਰਕ (22) ਕੈਨੇਡਾ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਨ੍ਹਾਂ ਦਾ ਸਸਕਾਰ ਅੱਜ ਬਾੜੇਵਾਲ ਅਵਾਣਾ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿੱਥੇ ਇਆਲੀ ਸਮਰਥਕਾਂ ਅਤੇ ਪਰਿਵਾਰਿਕ ਰਿਸ਼ਤੇਦਾਰਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਹੰਝੂ ਭਰੀਆਂ ਅੱਖਾਂ ਨਾਲ ਅਰਜਨ ਸਿੰਘ ਵਿਰਕ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਉਮੈਦਪੁਰੀ, ਬਲਵਿੰਦਰ ਕੌਰ ਮਾਤਾ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ, ਪਰਗਟ ਸਿੰਘ ਵਾਰਸ ਪੰਜਾਬ ਦੇ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਕਮਲ ਚੇਤਲੀ, ਗੁਰਤੇਜ ਸਿੰਘ ਕੁਤਬੇਵਾਲ, ਪਰਮਜੀਤ ਸਿੰਘ, ਅਮਰੀਕ ਸਿੰਘ ਆਲੀਵਾਲ, ਭਗਵੰਤ ਸਿੰਘ ਬੱਗੇ ਕਲਾਂ, ਪਰਮਜੀਤ ਸਿੰਘ ਨੀਟੂ ਸਰੀਂਹ, ਕੌਂਸਲਰ ਪੰਕਜ ਕਾਕਾ, ਕੌਂਸਲਰ ਗੁਰਪ੍ਰੀਤ ਸਿੰਘ ਬੇਦੀ, ਪੀਟਰ ਸੰਧੂ ਸਾਬਕਾ ਵਿਧਾਇਕ ਕੈਨੇਡਾ, ਰਿਟਾਇਰਡ ਡੀ.ਆਈ.ਜੀ. ਗੁਰਪ੍ਰੀਤ ਸਿੰਘ ਗਿੱਲ, ਰਣਵੀਰ ਸਿੰਘ ਖੱਟੜਾ ਆਈ.ਜੀ. ਰਿਟਾਇਰਡ, ਸਾਬਕਾ ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ, ਮੇਜਰ ਸਿੰਘ ਭੈਣੀ, ਮਨਜਿੰਦਰ ਸਿੰਘ ਆੜ੍ਹਤੀਆ, ਹਰਪ੍ਰੀਤ ਸਿੰਘ ਭੰਗੂ, ਗੁਰਦੀਪ ਸਿੰਘ ਲੀਲ, ਬਲਵਿੰਦਰ ਸਿੰਘ ਚੀਮਾ, ਹਰਪਾਲ ਸਿੰਘ ਕੋਹਲੀ, ਧਨਵੰਤ ਸਿੰਘ ਥਰੀਕੇ, ਮਨੀ ਸ਼ਰਮਾ, ਮੱਘਰ ਸਿੰਘ ਵੜੈਚ, ਤਰਲੋਚਨ ਸਿੰਘ ਸਫਰੀ, ਹਰਪ੍ਰੀਤ ਸਿੰਘ ਹਰੀਆ, ਨੰਬਰਦਾਰ ਤਜਿੰਦਰ ਸਿੰਘ, ਮੇਜਰ ਸਿੰਘ ਕੈਨੇਡਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਭੱਠਾ ਧੂਆ, ਪੁਸ਼ਪਿੰਦਰ ਸਿੰਘ ਬੱਦੋਵਾਲ, ਸੁਖਵਿੰਦਰ ਸਿੰਘ ਬੱਦੋਵਾਲ, ਸੁਭਇੰਦਰ ਸਿੰਘ ਡੈਵੀ ਜਸਪਾਲ ਬਾਂਗਰ, ਹਰੀਓਮ ਸ਼ਰਮਾ, ਇੰਸਪੈਕਟਰ ਬਲਵੀਰ ਸਿੰਘ, ਮਨਮੋਹਣ ਸਿੰਘ, ਪਰਮਿੰਦਰ ਸਿੰਘ ਰੰਗੀਆਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਤੋਂ ਇਲਾਵਾ ਰਾਜਨੀਤਕ, ਧਾਰਮਿਕ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ, ਪਰਿਵਾਰਿਕ ਰਿਸ਼ਤੇਦਾਰਾਂ, ਪਰਿਵਾਰਿਕ ਸਨੇਹੀਆਂ ਵਲੋਂ ਇਸ ਦੁੱਖ ਦੀ ਘੜੀ ਵਿਚ ਗਰੇਵਾਲ ਅਤੇ ਵਿਰਕ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਪਰਿਵਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਅਰਜਨ ਸਿੰਘ ਵਿਰਕ ਦੇ ਅੰਗੀਠਾ ਸੰਭਾਲਣ ਦੀ ਰਸਮ 7 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਹੋਵੇਗੀ |