ਉਦਯੋਗਿਕ ਖੇਤਰ-ਸੀ ਦੀਆਂ ਿਲੰਕ ਸੜਕਾਂ ਦੇ ਹਾਲਾਤ ਬਣੇ ਤਰਸਯੋਗ <br/>
ਉਦਯੋਗਿਕ ਖੇਤਰ-ਸੀ ਨੂੰ ਜੋੜਦੀ ਿਲੰਕ ਸੜਕ ਦੀ ਖਸਤਾ ਹਾਲਤ ਦਾ ਦਿ੍ਸ਼ | ਅਜੀਤ ਤਸਵੀਰ
<br/>
06-04-2026
ਢੰਡਾਰੀ ਕਲਾਂ/ਲੁਧਿਆਣਾ, 5 ਅਪ੍ਰੈਲ-ਪੰਜਾਬ ਸਰਕਾਰ ਵਲੋਂ ਸੂਬੇ 'ਚ ਸਰਵਪੱਖੀ ਵਿਕਾਸ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜੇਕਰ ਜ਼ਮੀਨੀ ਹਕੀਕਤ 'ਤੇ ਨਜ਼ਰ ਮਾਰੀਏ ਤਾਂ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਦੀ ਸਾਫ਼ ਹੀ ਦੇਖੀ ਜਾ ਸਕਦੀ ਹੈ | ਉਦਯੋਗਿਕ ਖੇਤਰ-ਸੀ ਅਧੀਨ ਆਉਂਦੇ ਇਲਾਕਿਆਂ ਨੂੰ ਜੋੜਨ ਵਾਲੀਆਂ ਿਲੰਕ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਹਨ | ਿਲੰਕ ਸੜਕਾਂ 'ਤੇ ਵੱਡ-ਅਕਾਰੀ ਟੋਇਆਂ ਵਿਚੋਂ ਲੰਘ ਕੇ ਕਾਮੇ ਬੜੀ ਹੀ ਮੁਸ਼ਕਿਲ ਨਾਲ ਫ਼ੈਕਟਰੀਆਂ ਤੱਕ ਪਹੁੰਚਦੇ ਹਨ, ਉਥੇ ਹੀ ਫ਼ੈਕਟਰੀ ਮਾਲਕਾਂ ਨੂੰ ਵੀ ਆਪਣੇ ਉਦਯੋਗਾਂ ਤੱਕ ਪਹੁੰਚਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਈਸਟਮੈਨ ਚੌਕ, ਢੰਡਾਰੀ ਕਲਾਂ, ਜਸਪਾਲ ਬਾਂਗਰ, ਗਿਆਸਪੁਰਾ ਸਮੇਤ ਉਦਯੋਗਿਕ ਖੇਤਰ-ਸੀ ਅਧੀਨ ਆਉਂਦੇ ਕਿਸੇ ਵੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ | ਇਕ ਪਾਸੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਸੜਕਾਂ ਪੁੱਟ ਕੇ ਨਵੀਆਂ ਬਣਾਈਆਂ ਜਾ ਰਹੀਆਂ ਹਨ, ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਨੂੰ ਕਰੋੜਾਂ ਰੁਪਏ ਦੇ ਰੂਪ ਵਿਚ ਟੈਕਸ ਦੇਣ ਵਾਲਾ ਉਦਯੋਗਿਕ ਖੇਤਰ-ਸੀ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ, ਜਿਸ ਵੱਲ ਨਗਰ ਨਿਗਮ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਜਾ ਰਿਹਾ | ਕਈ ਇਲਾਕਿਆਂ ਵਿਚ ਤਾਂ ਸੀਵਰੇਜ ਦਾ ਗੰਦਾ ਪਾਣੀ ਗਲੀਆਂ-ਸੜਕਾਂ 'ਤੇ ਘੁੰਮਦਾ ਆਮ ਹੀ ਦੇਖਿਆ ਜਾ ਸਕਦਾ ਹੈ | ਜਸਪਾਲ ਬਾਂਗਰ ਨੂੰ ਜੋੜਨ ਵਾਲੀਆਂ ਿਲੰਕ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਦੀ ਹਾਲਤ ਇੰਨੀ ਕੁ ਖਸਤਾ ਹੈ ਕਿ ਆਏ ਦਿਨ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੇ ਹਨ | ਉਦਯੋਗਪਤੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ, ਉਲਟਾ ਫ਼ੈਕਟਰੀਆਂ ਤੱਕ ਪਹੁੰਚਣ ਲਈ ਲੇਬਰ ਵੀ ਕੰਨੀ ਕਤਰਾਉਣ ਲੱਗ ਪਈ ਹੈ, ਜਿਸ ਨਾਲ ਉਨ੍ਹਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ | ਉਦਯੋਗਿਕ ਖੇਤਰ-ਸੀ ਦੇ ਉਦਯੋਗਪਤੀਆਂ ਵਲੋਂ ਕਈ ਵਾਰ ਇਲਾਕੇ ਨਾਲ ਸਬੰਧਿਤ ਸਮੱਸਿਆਵਾਂ ਨੂੰ ਲੈ ਕੇ ਉਚ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ, ਪਰ ਹਾਲਾਤ ਜਿਉਂ ਦੇ ਤਿਉਂ ਹੀ ਬਣੇ ਹੋਏ ਹਨ |
ਸਰਕਾਰ ਦੀ ਅਣਦੇਖੀ ਦਾ ਖਮਿਆਜ਼ਾ ਭੁਗਤ ਰਹੇ ਹਨ ਕਾਰੋਬਾਰੀ-ਢਾਂਡਾ
ਇਸ ਸਬੰਧੀ ਗੱਲਬਾਤ ਕਰਦਿਆਂ ਚੈਂਬਰ ਆਫ਼ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਢਾਂਡਾ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਦਾ ਖਮਿਆਜ਼ਾ ਕਾਰੋਬਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਲਾਕੇ ਨਾਲ ਸਬੰਧਿਤ ਸਮੱਸਿਆਵਾਂ ਨੂੰ ਲੈ ਕੇ ਉਹ ਕਈ ਵਾਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ, ਪਰ ਹਾਲਾਤ ਜਿਉਂ ਦੇ ਤਿਉਂ ਹੀ ਬਣੇ ਹੋਏ ਹਨ | ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲਾ ਵਪਾਰੀ ਵੀ ਇਸ ਇਲਾਕੇ ਵਿਚ ਆਉਣ ਤੋਂ ਕੰਨੀ ਕਤਰਾਉਂਦਾ ਅਤੇ ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਪੈਂਦਾ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਇਲਾਕਿਆਂ ਦੀ ਦਸ਼ਾ ਸੁਧਾਰੀ ਜਾਵੇ |
ਸਰਕਾਰ ਨੂੰ ਟੈਕਸ ਦੇਣ ਦੇ ਬਾਵਜੂਦ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਉਦਯੋਗਪਤੀ-ਅਤੁਲ ਢਾਂਡਾ
ਇਸ ਸਬੰਧੀ ਗੱਲਬਾਤ ਕਰਦਿਆਂ ਲੁਧਿਆਣਾ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੁਲ ਢਾਂਡਾ ਨੇ ਕਿਹਾ ਕਿ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦੇ ਰੂਪ ਵਿਚ ਦੇਣ ਦੇ ਬਾਵਜੂਦ ਵੀ ਉਦਯੋਗਪਤੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ | ਉਨ੍ਹਾਂ ਕਿਹਾ ਕਿ ਜੇਕਰ ਉਦਯੋਗਿਕ ਇਲਾਕਿਆਂ ਦਾ ਇਹ ਹਾਲ ਹੋਵੇਗਾ ਤਾਂ ਸਰਕਾਰ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਉਦਯੋਗਪਤੀ ਤਾਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਲਟਾ ਫ਼ੈਕਟਰੀਆਂ ਵਿਚ ਲੇਬਰ ਦੀ ਘਾਟ ਕਾਰਨ ਉਨ੍ਹਾਂ ਨੂੰ