27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੁਲਸ਼ਨ ਕੌਰ ਸੇਠੀ ਦੀ ਪਹਿਲੀ ਸਾਲਾਨਾ ਮੌਕੇ ਵੱਖ-ਵੱਖ ਪ੍ਰਤੀਨਿਧਾਂ ਨੇ ਦਿੱਤੀ ਸ਼ਰਧਾਂਜਲੀ <br/>

Ad Position 21
No active advertisement
ਗੁਲਸ਼ਨ ਕੌਰ ਸੇਠੀ ਦੀ ਪਹਿਲੀ ਬਰਸੀ ਮੌਕੇ ਕਰਵਾਏ ਸ਼ਰਧਾਂਜਲੀ ਦੌਰਾਨ ਰਾਗੀ ਸਿੰਘ ਕੀਰਤਨ ਕਰਦੇ ਹੋਏ, ਇਨਸੈੱਟ 'ਚ ਗੁਲਸ਼ਨ ਕੌਰ ਸੇਠੀ ਦੀ ਫਾਈਲ ਫੋਟੋ | ਅਜੀਤ ਤਸਵੀਰ <br/> 06-04-2026
ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਗੁ: ਸ਼੍ਰੀ ਗੁਰੂ ਸਿੰਘ ਸਭਾ ਦੇ ਚੇਅਰਮੈਨ ਬਲਜੀਤ ਸਿੰਘ ਸੇਠੀ ਦੀ ਧਰਮ ਪਤਨੀ ਜੋ ਕਿ ਇਕ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਸਾਲਾਨਾ ਪਹਿਲੀ ਬਰਸੀ ਮੌਕੇ ਭਾਈ ਉਕਾਂਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਸਵ: ਸੇਠੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ | ਇਸ ਮੌਕੇ ਵੱਖ-ਵੱਖ ਵਰਗਾਂ ਦੇ ਪ੍ਰਤਿਨਿਧੀਆਂ ਨੇ ਸੇਠੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਗੁਲਸ਼ਨ ਕੌਰ ਸੇਠੀ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ 'ਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਗੁ: ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਅਰਬਨ ਅਸਟੇਟ ਫੇਸ-1 ਦੁੱਗਰੀ ਤੋਂ ਹਰਪਾਲ ਸਿੰਘ ਕੋਹਲੀ ਅਤੇ ਗੁਰੂ ਗਿਆਨ ਵਿਹਾਰ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕਾਲੜਾ ਨੇ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗੁਲਸ਼ਨ ਕੌਰ ਸੇਠੀ ਮਿੱਠਬੋਲੜੇ ਸੁਭਾ ਦੇ ਮਾਲਕ ਸਨ, ਉਨ੍ਹਾਂ ਦੇ ਜਾਣ ਨਾਲ ਸੇਠੀ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਸਮਾਗਮ 'ਚ ਬੜੀ ਵੱਡੀ ਗਿਣਤੀ 'ਚ ਸੰਗਤਾਂ ਦੇ ਇੱਕਠ ਤੋਂ ਪਤਾ ਲਗਦਾ ਸੀ ਕਿ ਸਮਾਜ ਵਿਚ ਉੰਨ੍ਹਾਂ ਦਾ ਕਿੰਨਾ ਪ੍ਰਭਾਵ ਸੀ | ਸੰਗਤਾਂ ਵਿਚ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਪੰਨੂ, ਜੱਜ ਜਸਪ੍ਰੀਤ ਸਿੰਘ ਅੰਮਿ੍ਤਸਰ ਸਾਹਿਬ ਤੋਂ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਕਰਤਾਰ ਸਿੰਘ ਬਰਾੜ, ਪਰਮਿੰਦਰ ਸਿੰਘ, ਗੁਰਦੀਪ ਸਿੰਘ ਕਾਲੜਾ, ਸਰਬਜੀਤ ਸਿੰਘ ਚੱਗਰ, ਜਗਮੋਹਨ ਸਿੰਘ, ਹਰਪਾਲ ਸਿੰਘ ਕੋਹਲੀ, ਸੁਰਜੀਤ ਸਿੰਘ, ਸਿਮਰਨ ਕੌਰ, ਮਨਦੀਪ ਕੌਰ, ਗਗਨਦੀਪ ਸਿੰਘ ਭਾਟੀਆ, ਅਜੀਤਪਾਲ ਸਿੰਘ ਭਾਸੀਨ, ਚਰਨਜੀਤ ਸਿੰਘ ਪਾਇਲ, ਪਵਨ ਗੋਇਲ, ਯਸ਼ ਚੋਪੜਾ, ਆਰ. ਐਸ. ਕੋਹਲੀ, ਚਮਨ ਲਾਲ ਤਾਂਗਰੀ, ਕਿ੍ਸ਼ਨ ਠਾਕੁਰ, ਸੁਮੀਰ ਤਾਂਗਰੀ, ਜਪਕੀਰਤ ਸਿੰਘ ਅਤੇ ਵਖੱ-ਵੱਖ ਵਰਗਾਂ ਦੇ ਪ੍ਰਤੀਨਿਧਾਂ ਵੀ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਉਦਯੋਗਿਕ ਖੇਤਰ-ਸੀ ਦੀਆਂ ਿਲੰਕ ਸੜਕਾਂ ਦੇ ਹਾਲਾਤ ਬਣੇ ਤਰਸਯੋਗ <br/> ਅਗਲੀ ਖ਼ਬਰ ਅੱਖਾਂ ਦਾ 23ਵਾਂ ਸਾਲਾਨਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ <br/>
Ad Position 24