ਫੁੱਲਾਂਵਾਲ, 5 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਬੀ.ਸੀ.ਐਮ. ਸਕੂਲ ਲਲਤੋਂ ਕਲਾਂ ਵਿਖੇ ਮਾਸਟਰ ਵੁੱਡ ਕਿ੍ਕਟ ਟੂਰਨਾਮੈਂਟ (2026) ਕਰਵਾਇਆ ਗਿਆ | ਜਿਸ ਵਿਚ ਪੰਜਾਬ ਭਰ ਤੋਂ ਕਿ੍ਕਟ ਟੀਮਾਂ ਨੇ ਹਿੱਸਾ ਲਿਆ | ਇਸ ਕਿ੍ਕਟ ਟੂਰਨਾਮੈਂਟ ਵਿਚ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਧਾਂਦਰਾ ਸੜਕ, ਲੁਧਿਆਣਾ ਦੀ ਕਿ੍ਕਟ ਅਕੈਡਮੀ ਦੀ ਟੀਮ, ਜੋ ਉੱਥੇ ਅਭਿਆਸ ਕਰਦੀ ਹੈ, ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਜਿੱਤ ਤੋਂ ਬਾਅਦ ਆਪਣੀ ਜੇਤੂ ਟਰਾਫ਼ੀ ਅਤੇ ਸ਼ੀਲਡਾਂ ਸਮੇਤ ਸਕੂਲ ਪਹੁੰਚਣ 'ਤੇ ਜੇਤੂ ਕਿ੍ਕਟ ਟੀਮ ਦਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸੁਖਦੀਪ ਗਿੱਲ, ਪਿ੍ੰਸੀਪਲ ਵੰਦਨਾ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ |