27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨਗਰ ਨਿਗਮ ਨੇ ਸਾਲ ਭਰ ਦੀ ਲਾਪਰਵਾਹੀ ਮਗਰੋਂ ਆਖ਼ਰੀ ਮਹੀਨੇ 'ਚ ਹੜਬੜਾਹਟ 'ਚ ਪੂਰੇ ਕੀਤੇ 18 ਕਰੋੜ <br/>

Ad Position 21
No active advertisement
ਨਗਰ ਨਿਗਮ ਦੇ ਜ਼ੋਨ ਏ ਦੀ ਤਸਵੀਰ | <br/> 06-04-2026
ਲੁਧਿਆਣਾ, 5 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵਲੋਂ ਇਕ ਮਹੀਨੇ ਵਿਚ 18 ਕਰੋੜ ਦੀ ਘਾਟ ਪੂਰੀ ਕਰਨ ਨੰੂ ਭਾਵੇਂ ਉਪਲਬਧੀ ਵਜੋਂ ਦਰਸਾਇਆ ਜਾ ਰਿਹਾ ਹੈ, ਪਰ ਇਹ ਮਾਮਲਾ ਨਿਗਮ ਦੀ ਸਾਲ ਭਰ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹਾ ਕਰਦਾ ਹੈ | ਮਿਲੀ ਜਾਣਕਾਰੀ ਮੁਤਾਬਿਕ 1 ਮਾਰਚ 2026 ਤੱਕ ਬਿਲਡਿੰਗ ਬ੍ਰਾਂਚ 75 ਕਰੋੜ ਦੇ ਟੀਚੇ ਤੋਂ 18 ਕਰੋੜ ਪਿੱਛੇ ਸੀ | ਇਹ ਸਥਿਤੀ ਸਪੱਸ਼ਟ ਕਰਦੀ ਹੈ ਕਿ ਸਾਲ ਭਰ ਦੌਰਾਨ ਨਾ ਤਾਂ ਵਿਉਂਤਬੰਦੀ ਢੰਗ ਨਾਲ ਕੰਮ ਹੋਇਆ ਅਤੇ ਨਾ ਹੀ ਸਮੇਂ-ਸਮੇਂ 'ਤੇ ਢੰਗ ਨਾਲ ਨਿਗਰਾਨੀ ਕੀਤੀ ਗਈ | ਭਾਵੇਂ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਵਲੋਂ ਬਾਅਦ ਵਿਚ ਸਖ਼ਤ ਕਦਮ ਚੁੱਕਣ ਅਤੇ ਮੀਟਿੰਗਾਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਸਵਾਲ ਇਹ ਉਠਦਾ ਹੈ ਕਿ ਇਸ ਸਥਿਤੀ ਪਹਿਲਾ ਕਿਉਂ ਨਹੀਂ ਦਿਖਾਈ ਗਈ | ਜੇ ਸਮੇਂ ਸਿਰ ਕਾਰਵਾਈ ਹੰੁਦੀ ਦਾਂ ਬ੍ਰਾਂਚ ਨੰੂ ਇੰਨੀ ਵੱਡੀ ਘਾਟ ਦਾ ਸਾਹਮਣਾ ਨਾ ਕਰਨਾ ਪੈਂਦਾ | ਆਖ਼ਰੀ ਮਹੀਨੇ ਵਿਚ ਅਚਾਨਕ ਤੇਜ਼ੀ ਲਿਆਉਂਦੇ ਹੋਏ ਮੀਟਿੰਗਾਂ ਦਾ ਦੌਰ ਵਧਾਇਆ ਗਿਆ ਅਤੇ ਬਕਾਇਆ ਰਿਕਵਰੀ ਮੁਹਿੰਮ ਚਲਾਈ ਗਈ | ਇਸ ਦੇ ਨਾਲ ਹੀ ਬਿਲਡਿੰਗ ਪਲਾਨ ਦੀ ਮਨਜ਼ੂਰੀ ਪ੍ਰਕਿਰਿਆ ਨੰੂ ਵੀ ਤੇਜ ਕੀਤਾ ਗਿਆ, ਜਿਸ ਨਾਲ ਘਾਟ ਨੰੂ ਪੂਰਾ ਕੀਤਾ ਜਾ ਸਕੇ, ਪਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜ਼ੋਨ ਵਿਚ ਸਹਾਇਕ ਟਾਊਨ ਪਲਾਨਰਾਂ ਦੀ ਨਿਯੁਕਤੀ ਅਤੇ ਗੈਰ ਕਾਨੂੰਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਵੀ ਦੇਰ ਨਾਲ ਹੀ ਸ਼ੁਰੂ ਕੀਤੀ ਗਈ | ਇਹ ਗੱਲ ਪ੍ਰਬੰਧਕੀ ਲਾਪਰਵਾਹੀ ਵੱਲ ਇਸ਼ਾਰਾ ਕਰਦੀ ਹੈ | ਜ਼ਿਕਰਯੋਗ ਹੈ ਕਿ ਬਿਲਡਿੰਗ ਬ੍ਰਾਂਚ ਦਾ ਸਾਲਾਨਾ ਟੀਚਾ ਪਿਛਲੇ ਸਾਲ ਨਾਲੋਂ ਵਧਾਇਆ ਗਿਆ ਸੀ, ਪਰ ਉਸ ਮੁਤਾਬਿਕ ਪਹਿਲਾਂ ਤੋਂ ਕੋਈ ਮਜ਼ਬੂਤ ਯੋਜਨਾ ਨਹੀਂ ਬਣਾਈ ਗਈ ਸੀ | ਹੁਣ ਆਖ਼ਰੀ ਮਹੀਨੇ ਵਿਚ ਟੀਚਾ ਪੂਰਾ ਹੋਣ ਨੂੰ ਵੱਡੀ ਸਫਲਤਾ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਅਸਲ ਵਿਚ ਇਹ ਨਿਗਮ ਦੀ ਕਾਰਗੁਜ਼ਾਰੀ 'ਚ ਕਮੀ ਨੰੂ ਦਰਸਾਉਂਦਾ ਹੈ | ਸ਼ਹਿਰਵਾਸੀਆਂ ਵਿਚ ਵੀ ਇਸ ਮਾਮਲੇ ਨੰੂ ਲੈ ਕੇ ਨਾਰਾਜ਼ਗੀ ਪਾਈ ਜਾ ਰਹੀ ਹੈ ਕਿ ਸਾਲ ਭਰ ਸੁਸਤ ਰਹਿਣ ਤੋਂ ਬਾਅਦ ਆਖ਼ਰੀ ਵੇਲੇ ਕੀਤੀ ਗਈ ਕਾਰਵਾਈ ਨੰੂ ਉਪਲਬਧੀ ਦਰਸਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਮਨੀ ਭਗਤ ਬ੍ਰਾਹਮਣ ਭਲਾਈ ਬੋਰਡ ਪੰਜਾਬ ਸਰਕਾਰ ਦੇ ਜ਼ਿਲ੍ਹਾ ਇੰਚਾਰਜ ਬਣੇ <br/> ਅਗਲੀ ਖ਼ਬਰ ਯੂਨਾਈਟਿਡ ਆਯੁਰਵੈਦਿਕ ਡਰੱਗਜ਼ ਮੈਨੂਫੈਕਚਰਜ਼ ਐਸੋਸੀਏਸ਼ਨ ਦੀ ਪਹਿਲੀ ਵਰ੍ਹੇਗੰਢ ਨੂੰ ਸਮਰਪਿਤ ਕਰਵਾਇਆ ਸਮਾਗਮ <br/>
Ad Position 24