28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜੈ ਮਾਂ ਭਗਵਤੀ ਜਾਗਰਣ ਸਮਿਤੀ ਨੇ ਜ਼ਿਲ੍ਹਾ ਪ੍ਰਧਾਨ ਕੁਲਾਰ ਨੂੰ ਦਿੱਤਾ ਸੱਦਾ ਪੱਤਰ <br/>

Ad Position 21
No active advertisement
ਅਜੀਤ ਡੈਸਕ 06-04-2026
ਲੁਧਿਆਣਾ, 5 ਅਪ੍ਰੈਲ (ਡਾ. ਤਰਲੋਚਨ ਸਿੰਘ)-ਜੈ ਮਾਂ ਭਗਵਤੀ ਜਾਗਰਣ ਸਮਿਤੀ, ਕੋਟ ਮੰਗਲ ਸਿੰਘ ਵਲੋਂ 25ਵਾਂ ਵਿਸ਼ਾਲ ਭਗਵਤੀ ਜਾਗਰਣ, ਮੁਹੱਲਾ ਕੋਟ ਮੰਗਲ ਸਿੰਘ, ਗਲੀ ਨੰਬਰ 25, ਨੇੜੇ ਪਾਣੀ ਵਾਲੀ ਟੈਂਕੀ ਵਿਖੇ 25 ਅਪ੍ਰੈਲ, ਦਿਨ ਸ਼ਨੀਵਾਰ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਜਾਗਰਣ ਦੀ ਪ੍ਰਬੰਧਕ ਕਮੇਟੀ ਵਲੋਂ ਜਾਗਰਣ ਵਿਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ, ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁਲਾਰ ਨੂੰ ਸੱਦਾ ਪੱਤਰ ਦਿੱਤਾ ਗਿਆ | ਜਾਗਰਣ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਪ੍ਰਦੀਪ ਮਰਵਾਹਾ ਨੇ ਦੱਸਿਆ ਕਿ ਜਾਗਰਣ ਵਿਚ ਜੋਤ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ | ਜਾਗਰਣ ਵਿਚ ਰੋਹਿਤ ਸ਼ਰਮਾ ਅਤੇ ਅਮਿਤ ਧਰਮਕੋਟੀ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ | ਇਸ ਮੌਕੇ ਰਾਜਵੀਰ ਸਿੰਘ ਭੰਮ, ਨਰਿੰਦਰ ਕੁਮਾਰ ਹੈਪੀ, ਰਾਜੂ ਪੰਡਿਤ, ਸੁਮਿਤ ਗੋਇਲ, ਅਰੁਣ ਸ੍ਰੀ ਵਾਸਤਵ, ਵਿਜੇ ਬੰਟੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਸਕੂਲ 'ਚ ਮੈਗਾ ਪੀ.ਟੀ.ਐਮ. ਦੌਰਾਨ ਦਾਖ਼ਲਾ ਮੁਹਿੰਮ ਦਾ ਆਗਾਜ਼ <br/> ਅਗਲੀ ਖ਼ਬਰ ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਮੌਕੇ ਹਵਨ ਕਰਵਾਇਆ
Ad Position 24