28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੀ.ਏ.ਯੂ. ਸਕੂਲ 'ਚ ਮੈਗਾ ਪੀ.ਟੀ.ਐਮ. ਦੌਰਾਨ ਦਾਖ਼ਲਾ ਮੁਹਿੰਮ ਦਾ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 06-04-2026
ਲੁਧਿਆਣਾ, 5 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ, ਪੀ.ਏ.ਯੂ. ਵਿਚ ਸੈਸ਼ਨ ਦੀ ਆਖ਼ਰੀ ਦਿਨ ਮੈਗਾ ਪੇਰੈਂਟ ਟੀਚਰ ਮੀਟਿੰਗ ਪਿ੍ੰਸੀਪਲ ਡਾ.ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ | ਇਸ ਦੌਰਾਨ ਸਕੂਲ ਵਿਚ ਨਾਨ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਮਾਪਿਆਂ ਦੀ ਹਾਜ਼ਰੀ ਵਿਚ ਐਲਾਨੇ ਗਏ | ਮੀਟਿੰਗ ਦੌਰਾਨ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਮਾਪਿਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੇ ਸੁਝਾਅ ਵੀ ਲਏ ਗਏ | ਇਸਦੇ ਨਾਲ ਹੀ ਸਕੂਲ ਵਿਚ ਉਪਲਬਧ ਆਧੁਨਿਕ ਸਿੱਖਿਆ ਸਹੂਲਤਾਂ, ਸਮਾਰਟ ਕਲਾਸ-ਰੂਮ, ਲੈਬਜ਼ ਅਤੇ ਹੋਰ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲਾ ਮੁਹਿੰਮ ਦਾ ਵੀ ਸ਼ੁੱਭ ਆਗਾਜ਼ ਕੀਤਾ ਗਿਆ | ਸਕੂਲ ਪ੍ਰਬੰਧਕਾਂ ਵਲੋਂ ਮਾਪਿਆਂ ਨੰੂ ਬੱਚਿਆਂ ਦੇ ਭਵਿੱਖ ਲਈ ਗੁਣਵੱਤਾ ਪੂਰਨ ਸਿੱਖਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਮਾਪਿਆਂ ਵਲੋਂ ਸਕੂਲ ਦੀਆਂ ਸਹੂਲਤਾਂ ਅਤੇ ਸਿੱਖਿਆ ਪ੍ਰਣਾਲੀ ਪ੍ਰਤੀ ਸੰਤੁਸ਼ਟੀ ਜਤਾਉਂਦੇ ਹੋਏ ਆਪਣੇ ਬੱਚਿਆਂ ਦੇ ਦਾਖ਼ਲੇ ਲਈ ਵੱਡੀ ਦਿਲਚਸਪੀ ਦਿਖਾਈ ਗਈ | ਸਕੂਲ ਪ੍ਰਬੰਧਨ ਨੇ ਉਮੀਦ ਜਤਾਈ ਕੀ ਨਵੇਂ ਸੈਸ਼ਨ ਵਿਚ ਦਾਖ਼ਲਿਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਲੋਂ ਅਵਾਰਾ ਕੁੱਤਿਆਂ ਲਈ ਹਲਕਾਅ ਵਿਰੋਧੀ ਅਤੇ ਟੀਕਾਕਰਨ ਮੁਹਿੰਮ <br/> ਅਗਲੀ ਖ਼ਬਰ ਜੈ ਮਾਂ ਭਗਵਤੀ ਜਾਗਰਣ ਸਮਿਤੀ ਨੇ ਜ਼ਿਲ੍ਹਾ ਪ੍ਰਧਾਨ ਕੁਲਾਰ ਨੂੰ ਦਿੱਤਾ ਸੱਦਾ ਪੱਤਰ <br/>
Ad Position 24