28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ <br/>

Ad Position 21
No active advertisement
ਅਜੀਤ ਡੈਸਕ 06-04-2026
ਲੁਧਿਆਣਾ, 5 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸਥਾਨਕ ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਇਕ ਸੰਖੇਪ ਸਮਾਗਮ ਕਰਵਾਇਆ ਗਿਆ, ਜਿੱਥੇ ਆਮ ਆਦਮੀ ਪਾਰਟੀ ਨੰੂ ਵੱਡਾ ਝਟਕਾ ਲੱਗਦੇ ਹੋਏ ਪਾਰਟੀ ਦੇ ਕਈ ਕੋਰ ਮੈਂਬਰ ਅਤੇ ਵਰਕਰ ਭਾਜਪਾ ਵਿਚ ਸ਼ਾਮਿਲ ਹੋਏ | ਇਸ ਮੌਕੇ ਭਾਜਪਾ ਦੇ ਰਾਸ਼ਟਰੀ ਹਿਤਾਂ ਅਤੇ ਲੋਕ ਭਲਾਈ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਸ਼ਿਮਲਾਪੁਰੀ ਪ੍ਰਧਾਨ ਰਾਜੀਵ ਵਰਮਾ ਤੋਂ ਪ੍ਰੇਰਿਤ ਹੋ ਕੇ ਆਮ ਆਦਮੀ ਪਾਰਟੀ ਦੇ ਕੋਰ ਗਰੁੱਪ ਮੈਂਬਰਾਂ ਅਤੇ ਵਰਕਰਾਂ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ | ਭਾਜਪਾ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਦੱਖਣੀ ਹਲਕੇ ਤੋਂ ਕੁਲਜੀਤ ਕੌਰ ਅਤੇ ਵਾਰਡ ਨੰਬਰ 37 ਤੋਂ ਪ੍ਰਮੁੱਖ ਵਰਕਰ ਸਵਦੇਸ਼ ਚੱਕਰਵਰਤੀ ਆਪਣੇ ਸਾਥੀਆਂ ਸਮੇਤ ਪਾਰਟੀ ਵਿਚ ਸ਼ਾਮਿਲ ਹੋਏ | ਉਨ੍ਹਾਂ ਦੀ ਟੀਮ ਵਿਚ ਕਰਨ ਸ਼ਰਮਾ, ਹਰਜਿੰਦਰ ਸਿੰਘ, ਰਾਜਿੰਦਰ ਕੁਮਾਰ, ਹਰਵਿੰਦਰ ਸਿੰਘ, ਅਸ਼ੋਕ ਕੁਮਾਰ, ਵੰਸ਼ ਕੁਮਾਰ, ਰਾਜ ਕੁਮਾਰ, ਜੁਗਲ ਕੁਮਾਰ, ਸੀਮਾ ਸ਼ਰਮਾ, ਚਰਨਜੀਤ ਕੌਰ, ਸਾਧਨਾ, ਏਕਜੋਤ ਕੌਰ, ਕੁਲਦੀਪ ਕੌਰ, ਰਜਨੀ ਬਾਲਾ, ਖੁਸ਼ੀ, ਸੁਰੇਸ਼ ਕੁਮਾਰ, ਨੰਦ ਕਿਸ਼ੋਰ, ਕੋਮਲ, ਕਿਰਨ ਬਾਲਾ, ਅਜੇ ਕੁਮਾਰ, ਮਮਤਾ ਰਾਣੀ ਸਮੇਤ ਹੋਰ ਵੀ ਕਈ ਵਰਕਰ ਸ਼ਾਮਿਲ ਸਨ | ਇਸ ਮੌਕੇ ਰਜਨੀਸ਼ ਧੀਮਾਨ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਸਿਰੋਪਾ ਪਾ ਕੇ ਸਵਾਗਤ ਕੀਤਾ ਅਤੇ ਕਿਹਾ ਕਿ ਭਾਜਪਾ ਵਿਚ ਹਰ ਵਰਗ ਦੇ ਲੋਕਾਂ ਦਾ ਸਵਾਗਤ ਹੈ | ਇਸ ਮੌਕੇ ਡਾ. ਨਿਰਮਲ ਨਈਅਰ ਸੰਦੀਪ ਰਹੇਜਾ, ਸੁਮਿਤ ਸਿੰਘ, ਡਾ. ਸਤੀਸ਼ ਕੁਮਾਰ, ਹਰਦੇਵ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 2027 ਵਿਚ ਲੋਕਾਂ ਦੀ ਉਮੀਦ ਸਿਰਫ਼ ਕਾਂਗਰਸ ਪਾਰਟੀ-ਸਾਬਕਾ ਵਿਧਾਇਕ ਵੈਦ <br/> ਅਗਲੀ ਖ਼ਬਰ 2600 ਐਪਰੈਂਟਸ਼ਿਪ ਯੂਨੀਅਨ ਵਲੋਂ ਮੰਤਰੀ ਮੁੰਡੀਆਂ ਤੇ ਵਿਧਾਇਕਾਂ ਨੂੰ ਦਿੱਤੇ ਮੰਗ ਪੱਤਰ <br/>
Ad Position 24