28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੰਗੀਤਕ ਸ਼ਾਮ ਕਰਵਾਈ <br/>

Ad Position 21
No active advertisement
ਅਜੀਤ ਡੈਸਕ 06-04-2026
ਇਆਲੀ/ਥਰੀਕੇ, 5 ਅਪੈ੍ਰਲ (ਮਨਜੀਤ ਸਿੰਘ ਦੁੱਗਰੀ)-ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੰਗੀਤਕ ਸ਼ਾਮ ਕਰਵਾਈ ਗਈ, ਜਿਸ ਦੌਰਾਨ ਇੰਸਟੀਚਿਊਟ ਦੇ ਸਿੱਖਿਆਰਥੀਆਂ ਨੇ ਸੂਫੀ ਅਤੇ ਬਾਲੀਵੁੱਡ ਗਾਇਣ ਪੇਸ਼ ਕੀਤਾ | ਇਸ ਸੰਗੀਤਕ ਸ਼ਾਮ ਮੌਕੇ ਦੀਪਕ ਬਾਲੀ, ਸਲਾਹਕਾਰ, ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਇੰਸਟੀਚਿਊਟ ਦੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ | ਡਾ: ਚਰਨ ਕਮਲ ਸਿੰਘ, ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਮੁੱਖ ਮਹਿਮਾਨ ਅਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਇੰਸਟੀਚਿਊਟ ਦੀਆਂ ਉੱਚ ਪੱਧਰੀ ਤਕਨੀਕੀ ਸਹੂਲਤਾਂ ਅਤੇ ਗਾਇਣ, ਵਾਦਨ, ਨਿ੍ਤ, ਆਡੀਓ/ਵੀਡੀਓ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ | ਦੀਪਕ ਬਾਲੀ, ਸਲਾਹਕਾਰ, ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਸਰਕਾਰ ਨੇ ਸਿੱਖਿਆਰਥੀਆਂ ਵਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕੀਤੀ | ਇਸ ਮੌਕੇ ਡਾ. ਗੁਰਭਜਨ ਗਿੱਲ, ਗੁਰਮੀਤ ਸਿੰਘ ਕੋਛੜ, ਡਾ. ਰੰਜਨਾ ਚੀਮਾ, ਡਾ. ਓ.ਪੀ. ਪਰਮਾਰ, ਨੀਲੰਬਰ ਸ਼ਰਮਾ, ਜਸਮੇਲ ਸਿੰਘ ਧੀਮਾਨ, ਦਾਨ ਸਿੰਘ, ਅਨਿਲ ਸਭਰਵਾਲ, ਮਹਿੰਦਰ ਸਿੰਘ ਸੇਖੋਂ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਸ਼ੀਤਲ ਸ਼ਰਮਾ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ | ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੀ ਇਹ ਸੰਗੀਤਕ ਸ਼ਾਮ ਸਰੋਤਿਆਂ ਦੇ ਮਨਾਂ ਵਿਚ ਯਾਦਗਾਰ ਹੋ ਨਿੱਬੜੀ |


Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਪੀ. ਕਾਲਜ ਫਾਰ ਵੂਮੈਨ 'ਚ ਅÏਸ਼ਧੀ ਅਤੇ ਹਰਬਲ ਪੌਦੇ ਲਗਾਏ <br/> ਅਗਲੀ ਖ਼ਬਰ ਜੀ.ਟੀ.ਬੀ. ਕੋ ਐਜੂਕੇਸ਼ਨ ਸਕੂਲ ਏਕਤਾ ਮਾਰਗ ਦਾ 5ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24