ਲੁਧਿਆਣਾ, 5 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਹੈਬੋਵਾਲ ਨੇੜੇ ਭੂਰੀ ਵਾਲਾ ਗੁਰਦੁਆਰਾ ਸਾਹਿਬ ਵਿਖੇ ਅਰਪਣ ਐਨ.ਜੀ.ਓ ਅਤੇ ਪ੍ਰਾਈਮ ਜਿੰਮ ਵਲੋਂ ਸਾਂਝੇ ਤੌਰ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਖ਼ੂਨਦਾਨ ਕਰਨ ਵਿਚ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ | ਉਨ੍ਹਾਂ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਪਵਿੱਤਰ ਅਤੇ ਮਹਾਨ ਸੇਵਾ ਹੈ, ਕਿਉਂਕਿ ਖ਼ੂਨ ਦੀ ਹਰ ਇਕ ਬੂੰਦ ਕਿਸੇ ਦੀ ਜ਼ਿੰਦਗੀ ਬਚਾਉਣ ਦੀ ਸਮਰੱਥਾ ਰੱਖਦੀ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਵਲੋਂ ਸਵੈ ਇੱਛਕ ਖ਼ੂਨਦਾਨ ਕਰਨਾ ਸਮਾਜਿਕ ਜਾਗਰੂਕਤਾ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ | ਇਸ ਮੌਕੇ ਅਜੇ ਸ਼ਰਮਾ, ਵਿਨੋਦ ਬਾਂਸਲ, ਵਿਕਾਸ ਸ਼ਰਮਾ, ਮਿੱਤਰ ਕਾਂਤ ਅਤੇ ਹੋਰ ਮੌਜੂਦ ਸਨ |