31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਮਹਾਂਨਗਰ ਦੇ ਕਲੱਬ ਰੋਡ 'ਤੇ ਨਿਗਮ ਦਾ ਵੱਡਾ ਐਕਸ਼ਨ <br/>

Ad Position 21
No active advertisement
ਅਜੀਤ ਡੈਸਕ 07-04-2026
ਲੁਧਿਆਣਾ, 6 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਟੀਮ ਨੇ ਟ੍ਰੈਫਿਕ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਸੋਮਵਾਰ ਨੰੂ ਕਲੱਬ ਰੋਡ (ਗੁਰੂ ਨਾਨਕ ਸਟੇਡੀਅਮ) ਜਗਰਾਉਂ ਪੁਲ ਨੇੜੇ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ | ਇਸ ਦੌਰਾਨ ਅੱਧਾ ਦਰਜਨ ਕਬਜ਼ਿਆਂ ਨੰੂ ਹਟਾਇਆ ਗਿਆ ਅਤੇ ਕਬਜ਼ਾਧਾਰੀਆਂ ਨੰੂ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਉਹ ਦੁਬਾਰਾ ਸੜਕ 'ਤੇ ਕਬਜ਼ਾ ਨਾ ਕਰਨ | ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਿਯਮਿਤ ਤੌਰ 'ਤੇ ਚਲਾਇਆ ਜਾਂਦੀਆਂ ਹਨ ਤਾਂ ਜੋ ਟ੍ਰੈਫਿਕ 'ਚ ਰੁਕਾਵਟ ਨਾ ਆਵੇ | ਨਾਲ ਹੀ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਨੰੂ ਅਪੀਲ ਕੀਤੀ ਗਈ ਕਿ ਉਹ ਸੜਕਾਂ 'ਤੇ ਕਬਜ਼ਾ ਕਰਨ ਤੋਂ ਗੁਰੇਜ਼ ਕਰਨ ਅਤੇ ਨਿਗਮ ਦਾ ਸਾਥ ਦੇਣ, ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਨੇ ਕਣਕ ਖ਼ਰੀਦ ਲਈ ਪੂਰੇ ਪ੍ਰਬੰਧ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ <br/> ਅਗਲੀ ਖ਼ਬਰ -ਮਿਲਾਵਟ ਖ਼ਿਲਾਫ਼ ਸਿਹਤ ਵਿਭਾਗ ਨੇ ਫੜੀ ਰਫ਼ਤਾਰ-ਅੱਜ ਤੋਂ 21 ਅਪ੍ਰੈਲ ਤੱਕ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਖਾਦ ਸੁਰੱਖ...
Ad Position 24