31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

-ਮਿਲਾਵਟ ਖ਼ਿਲਾਫ਼ ਸਿਹਤ ਵਿਭਾਗ ਨੇ ਫੜੀ ਰਫ਼ਤਾਰ-ਅੱਜ ਤੋਂ 21 ਅਪ੍ਰੈਲ ਤੱਕ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਖਾਦ ਸੁਰੱਖਿਆ ਵੈਨ 50 ਰੁਪਏ ਵਿਚ ਮੌਕੇ 'ਤੇ ਹੀ ਖਾਣ ਪੀਣ ਵਾਲੀਆਂ ਵਸਤਾਂ ਦੀ ਕਰੇਗੀ ਜਾਂਚ <br/>

Ad Position 21
No active advertisement
ਅਜੀਤ ਡੈਸਕ 07-04-2026

ਲੁਧਿਆਣਾ, 6 ਅਪ੍ਰੈਲ (ਡਾ. ਤਰਲੋਚਨ ਸਿੰਘ)-ਜ਼ਿਲੇ੍ਹ ਵਿਚ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਦੇ ਵਿਰੁੱਧ ਸਿਹਤ ਵਿਭਾਗ ਨੇ ਆਪਣੀ ਰਫ਼ਤਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਭੋਜਨ ਪ੍ਰਦਾਨ ਕਰਨ ਦੇ ਉਦੇਸ਼ ਨਾਲ 7 ਤੋਂ 21 ਅਪ੍ਰੈਲ ਤੱਕ ਵਿਸ਼ੇਸ਼ ਖਾਦ ਸੁਰੱਖਿਆ ਵੈਨ ਮੁਹਿੰਮ ਚਲਾਈ ਜਾਵੇਗੀ | ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਪੂਰੀ ਤਰ੍ਹਾਂ ਜਨ ਸੁਰੱਖਿਆ ਅਤੇ ਜਾਗਰੂਕਤਾ ਲਈ ਹੈ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਘਬਰਾਹਟ ਦੀ ਲੋੜ ਨਹੀਂ ਹੈ | ਸਿਹਤ ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਮੌਕੇ 'ਤੇ ਹੀ ਖੁਰਾਕ ਦੀ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ | ਡਾ. ਚਾਵਲਾ ਦੇ ਅਨੁਸਾਰ ਇਹ ਵੈਨ ਆਧੁਨਿਕ ਪ੍ਰਾਰੰਭਿਕ ਜਾਂਚ ਸਹੂਲਤਾਂ ਨਾਲ ਲੈਸ ਹੈ, ਜਿਸ ਰਾਹੀਂ ਆਮ ਨਾਗਰਿਕ ਸਿਰਫ਼ 50 ਰੁਪਏ ਦੀ ਨਾਮਾਤਰ ਫ਼ੀਸ ਦੇ ਕੇ ਆਪਣੇ ਖਾਣ-ਪੀਣ ਦੇ ਨਮੂਨੇ ਦੀ ਜਾਂਚ ਕਰਵਾ ਸਕਦੇ ਹਨ | ਇਸ ਦੇ ਨਾਲ ਹੀ ਸਟਰੀਟ ਵੇਂਡਰਾਂ, ਡੇਅਰੀਆਂ, ਮਿਠਾਈ ਦੀਆਂ ਦੁਕਾਨਾਂ ਅਤੇ ਫਾਸਟ ਫੂਡ ਵਿਕੇ੍ਰਤਾਵਾਂ ਨੂੰ ਵੀ ਖੁਰਾਕ ਸੁਰੱਖਿਆ ਮਿਆਰਾਂ ਬਾਰੇ ਜਾਗਰੂਕ ਕੀਤਾ ਜਾਵੇਗਾ | ਨਿਰਧਾਰਿਤ ਪ੍ਰੋਗਰਾਮ ਅਨੁਸਾਰ 7 ਅਪ੍ਰੈਲ ਨੂੰ ਹੈਬੋਵਾਲ ਡੇਅਰੀ ਕੰਪਲੈਕਸ, 8 ਨੂੰ ਸਬਜ਼ੀ ਮੰਡੀ ਜਲੰਧਰ ਬਾਈਪਾਸ (ਸਿਖਲਾਈ), 9 ਨੂੰ ਮੈਰੀਟੋਰੀਅਸ ਸਕੂਲ ਅਤੇ ਰੋਜ਼ ਗਾਰਡਨ, 10 ਨੂੰ ਜਮਾਲਪੁਰ ਅਤੇ ਨੇੜਲੇ ਇਲਾਕਿਆਂ ਵਿਚ ਫਾਸਟ ਫੂਡ ਵੇਂਡਰਾਂ ਦੀ ਜਾਂਚ ਅਤੇ ਜਾਗਰੂਕਤਾ, 11 ਨੂੰ ਬੱਸ ਸਟੈਂਡ, 12 ਨੂੰ ਕਿਪਸ ਮਾਰਕੀਟ, 13 ਨੂੰ ਰੱਖ ਬਾਗ, ਦੁਰਗਾ ਮਾਤਾ ਮੰਦਰ ਅਤੇ ਗੁਰੂ ਨਾਨਕ ਸਟੇਡੀਅਮ, 14 ਨੂੰ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਨਾਲ ਲੱਗਦੇ ਇਲਾਕਿਆਂ ਵਿਚ, 15 ਨੂੰ ਤਾਜਪੁਰ ਰੋਡ ਡੇਅਰੀ ਕੰਪਲੈਕਸ, 16 ਨੂੰ ਪੀ.ਏ.ਯੂ. (ਸਿਖਲਾਈ, ਜਾਗਰੂਕਤਾ ਅਤੇ ਟੈਸਟਿੰਗ), 17 ਨੂੰ ਦਾਣਾ ਮੰਡੀ ਜਗਰਾਉਂ ਵਿਚ ਸਟਰੀਟ ਵੇਂਡਰਾਂ, ਡੇਅਰੀਆਂ, ਫਾਸਟ ਫੂਡ ਅਤੇ ਮਿਠਾਈ ਦੀਆਂ ਦੁਕਾਨਾਂ ਦੀ ਜਾਂਚ, 18 ਨੂੰ ਸਰਕਾਰੀ ਸਕੂਲ, ਇੰਦਰਾਪੁਰੀ ਨਾਲ ਲੱਗਦੇ ਇਲਾਕਿਆਂ ਵਿਚ, 19 ਨੂੰ ਜੀ.ਟੀ.ਬੀ. ਮਾਰਕੀਟ ਕਮੇਟੀ, ਖੰਨਾ, 20 ਨੂੰ ਰੇਲਵੇ ਸਟੇਸ਼ਨ ਅਤੇ 21 ਅਪ੍ਰੈਲ ਨੂੰ ਸਮਰਾਲਾ ਵਿਚ ਇਹ ਮੁਹਿੰਮ ਚਲਾਈ ਜਾਵੇਗੀ | ਇਹ ਮੁਹਿੰਮ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਮਿਲਾਵਟ ਰਹਿਤ ਅਤੇ ਸੁਰੱਖਿਅਤ ਖੁਰਾਕ ਬਾਰੇ ਜਾਗਰੂਕ ਕਰਨਾ ਹੈ | ਸਿਹਤ ਵਿਭਾਗ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ, ਆਪਣੇ ਖੁਰਾਕ ਦੇ ਨਮੂਨੇ ਜਾਂਚ ਲਈ ਲਿਆਉਣ ਅਤੇ ਸੁਰੱਖਿਅਤ ਸਮਾਜ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਣ |

Ad Position 22
No active advertisement
ਪਿਛਲੀ ਖ਼ਬਰ ਮਹਾਂਨਗਰ ਦੇ ਕਲੱਬ ਰੋਡ 'ਤੇ ਨਿਗਮ ਦਾ ਵੱਡਾ ਐਕਸ਼ਨ <br/> ਅਗਲੀ ਖ਼ਬਰ ਸਿਵਲ ਸਰਜਨ ਦਫ਼ਤਰ ਦੀ ਖਸਤਾ ਹਾਲਤ ਇਮਾਰਤ ਕਾਰਨ ਕਿਸੇ ਸਮੇਂ ਵੀ ਵਾਪਰ ਸਕਦੈ ਭਿਆਨਕ ਹਾਦਸਾ <br/>
Ad Position 24