01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜੇਲ੍ਹਾਂ 'ਚ ਡੱਕੇ ਬੁੱਧੀਜੀਵੀਆਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ-ਸੀਮਾ ਆਜ਼ਾਦ <br/>

Ad Position 21
No active advertisement
ਅਜੀਤ ਡੈਸਕ 07-04-2026
ਲੁਧਿਆਣਾ, 6 ਅਪ੍ਰੈਲ (ਜਤਿੰਦਰ ਭੰਬੀ)-ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵਲੋਂ ਆਦਿਵਾਸੀਆਂ ਇਲਾਕਿਆਂ ਵਿਚ ਜਬਰ ਵਿਰੁੱਧ ਅਤੇ ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀਆਂ, ਜਮਹੂਰੀ ਕਾਰਕੁੰਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਲੇਖਿਕਾ ਸੀਮਾ ਆਜ਼ਾਦ, ਪ੍ਰੋਫੈਸਰ ਏ.ਕੇ. ਮਲੇਰੀ ਅਤੇ ਬੂਟਾ ਸਿੰਘ ਮਹਿਮੂਦਪੁਰ ਦੀ ਪ੍ਰਧਾਨਗੀ ਹੇਠ ਕਨਵੈਨਸ਼ਨ ਹੋਈ, ਜਿਸ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਅÏਰਤਾਂ, ਤਰਕਸ਼ੀਲ, ਜਮਹੂਰੀ ਹੱਕਾਂ ਦੇ ਝੰਡਾਬਰਦਾਰ, ਲੋਕ ਪੱਖੀ ਲੇਖਕ, ਸਾਹਿਤਕਾਰ ਅਤੇ ਰੰਗਕਰਮੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ | ਇਸ ਮੌਕੇ ਸੀਮਾ ਆਜ਼ਾਦ ਨੇ ਕਿਹਾ ਕਿ ਭਾਰਤੀ ਰਾਜ ਦਾ ਕਰੂਰ ਜਬਰ ਆਦਿਵਾਸੀ ਇਲਾਕਿਆਂ ਤੱਕ ਸੀਮਤ ਨਹੀਂ, ਸਗੋਂ ਪੂਰੇ ਦੇਸ਼ ਵਿਚ ਜੇਲ੍ਹਬੰਦੀ ਅਤੇ ਝੂਠੇ ਕੇਸਾਂ ਰਾਹੀਂ ਜਮਹੂਰੀ ਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ | ਆਦਿਵਾਸੀ ਵਿਰੋਧ ਨੂੰ ਕੁਚਲਣ ਲਈ ਗਾਜ਼ਾ ਦੀ ਤਰਜ਼ 'ਤੇ ਵਿਆਪਕ ਜਾਸੂਸੀ ਅਤੇ ਹਮਲਿਆਂ ਲਈ ਡਰੋਨ ਤਕਨਾਲੋਜੀ ਵਰਤੀ ਜਾ ਰਹੀ ਹੈ ਅਤੇ ਆਦਿਵਾਸੀ ਪਿੰਡ ਘੇਰਾਬੰਦੀ ਦੇ ਸਾਏ ਹੇਠ ਜੀਅ ਰਹੇ ਹਨ | ਉਨ੍ਹਾਂ ਕਿਹਾ ਕਿ ਜਮਹੂਰੀ ਹੱਕਾਂ ਲਈ ਇਸ ਗੰਭੀਰ ਖ਼ਤਰੇ ਦਾ ਮੁਕਾਬਲਾ ਇਕਜੁੱਟ ਤੇ ਮਜ਼ਬੂਤ ਜਮਹੂਰੀ ਸੰਘਰਸ਼ ਨਾਲ ਕਰਨਾ ਹੋਵੇਗਾ | ਇਸ ਮੌਕੇ ਜਸਵਿੰਦਰ ਫਗਵਾੜਾ ਵਲੋਂ ਮਤੇ ਪੇਸ਼ ਕੀਤੇ ਗਏ | ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਗੁਲਜ਼ਾਰ ਸਿੰਘ ਪੰਧੇਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ, ਸੁਰਖ਼ ਲੀਹ ਦੇ ਸੰਪਾਦਕ ਜਸਪਾਲ ਜੱਸੀ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਤਰਕਸ਼ੀਲ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ, ਡਾ. ਅਰੁਣ ਮਿੱਤਰਾ, ਡਾ. ਹਰਬੰਸ ਸਿੰਘ ਗਰੇਵਾਲ, ਜਸਵੰਤ ਜੀਰਖ, ਕਸਤੂਰੀ ਲਾਲ, ਐਡਵੋਕੇਟ ਅਮਨ, ਹਰੀਸ਼ ਪੱਖੋਵਾਲ, ਸਵਰਨਜੀਤ ਸਿੰਘ, ਸੁਖਦੇਵ ਫਗਵਾੜਾ, ਬਲਵੀਰ ਲੌਂਗੋਵਾਲ, ਐਡਵੋਕੇਟ ਹਰਪ੍ਰੀਤ ਜੀਰਖ, ਸਤੀਸ਼ ਸਚਦੇਵਾ ਸਮੇਤ ਬਹੁਤ ਸਾਰੀਆਂ ਜਨਤਕ ਜਮਹੂਰੀ, ਸਾਹਿਤਕ-ਸੱਭਿਆਚਾਰਕ ਸ਼ਖ਼ਸੀਅਤਾਂ ਹਾਜ਼ਰ ਸਨ | ਮੁੱਖ ਵਕਤਾ ਨੂੰ ਸਨਮਾਨਤ ਕੀਤਾ ਗਿਆ | ਇਨਕਲਾਬੀ ਗਾਇਕਾਂ ਗੁਰਮੀਤ ਜੱਜ, ਕਸਤੂਰੀ ਲਾਲ, ਬਰਿਜ ਰਾਜੇਆਣਾ ਅਤੇ ਮੌਸਮ ਵੱਲੋਂ ਗੀਤ ਪੇਸ਼ ਕੀਤੇ ਗਏ ਅਤੇ ਹਾਜ਼ਰੀਨ ਦਾ ਧੰਨਵਾਦ ਪ੍ਰੋਫੈਸਰ ਮਲੇਰੀ ਵੱਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਹੋਇਆ ਸਨਮਾਨ ਸਮਾਰੋਹ <br/> ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਦੇ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਵਿਦਾਇਗੀ ਪਾਰਟੀ <br/>
Ad Position 24