ਲੁਧਿਆਣਾ, 6 ਅਪ੍ਰੈਲ (ਜਤਿੰਦਰ ਭੰਬੀ)-ਸਰਕਾਰੀ ਕਾਲਜ ਲੜਕੀਆਂ ਦੇ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਨੂੰ ਬੀ.ਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਵਲੋਂ ਇੱਕ ਭਾਵੁਕ ਅਤੇ ਯਾਦਗਾਰ ਵਿਦਾਇਗੀ ਪਾਰਟੀ Tਸਲਾਮ-ਏ-ਰੁਖ਼ਸਤU ਦਿੱਤੀ ਗਈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਸੁਮਨ ਲਤਾ ਮੁੱਖ ਮਹਿਮਾਨ ਸਨ | ਪਾਰਟੀ ਦੀ ਸ਼ੁਰੂਆਤ ਕਿ੍ਸ਼ਨ ਵੰਦਨਾ ਨਾਲ ਹੋਈ, ਜਿਸ ਨਾਲ ਮਾਹੌਲ ਅਧਿਆਤਮਕ ਅਤੇ ਸ਼ਾਂਤਮਈ ਬਣ ਗਿਆ | ਦੂਜੇ ਸਾਲ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਤੀਜੇ ਸਾਲ ਦੀਆਂ ਵਿਦਿਆਰਥਣਾਂ ਲਈ Tਮਿਸ ਫੇਅਰਵੈੱਲU ਮੁਕਾਬਲੇ 'ਚ ਜੱਜ ਦੀ ਭੂਮਿਕਾ ਕਿਰਨ ਗੁਪਤਾ, ਮਿਸ ਅਕਸ਼ਦੀਪ ਕੌਰ ਅਤੇ ਮਿਸ ਅਮਰਦੀਪ ਕੌਰ ਨੇ ਨਿਭਾਈ | ਹਰਸ਼ੀ ਜੈਨ ਨੂੰ Tਮਿਸ ਫੇਅਰਵੈੱਲU ਦਾ ਖਿਤਾਬ ਮਿਲਿਆ, ਜਦੋਂਕਿ ਗੋਰੀ ਸਚਦੇਵਾ ਅਤੇ ਸ਼੍ਰੇਆ ਸਹਾਰਨ ਨੂੰ ਕ੍ਰਮਵਾਰ ਪਹਿਲੀ ਅਤੇ ਦੂਜੀ ਰਨਰ-ਅੱਪ ਘੋਸ਼ਿਤ ਕੀਤਾ ਗਿਆ | ਮਿਸ ਚਾਰਮਿੰਗ ਸਮਾਇਲ ਦਾ ਖਿਤਾਬ ਖੁਸ਼ੀ ਵਸ਼ਿਸ਼ਟ ਨੂੰ ਮਿਲਿਆ |ਮਿਸ ਫੈਸ਼ਨ ਆਇਕਨ ਦਾ ਖਿਤਾਬ ਹਰਨੂਰ ਕੌਰ ਨੂੰ ਦਿੱਤਾ ਗਿਆ |ਮਿਸ ਡੈਜ਼ਲਿੰਗ ਪੋਇਜ਼ ਅਨਮੋਲ ਚੱਢਾ ਬਣੀ | ਮਿਸ ਲਸ਼ਸ ਲਾਕਸ ਦੀਆ ਧਵਨ ਨੂੰ ਬਣਾਇਆ ਗਿਆ | ਮਿਸ ਕਾਨਫੀਡੈਂਟ ਡੀਵਾ ਮਾਨਸਵੀ ਸਿੰਘ ਬਣੀ |ਪਿ੍ੰਸੀਪਲ ਸੁਮਨ ਲਤਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਵਿਚ ਮਿਲੀ ਸਿੱਖਿਆ ਅਤੇ ਅਨੁਸ਼ਾਸਨ ਉਨ੍ਹਾਂ ਨੂੰ ਜੀਵਨ ਦੇ ਅਗਲੇ ਪੜਾਅ ਵਿਚ ਸਹੀ ਦਿਸ਼ਾ ਦੇਵੇਗਾ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਮਾਜ ਲਈ ਯੋਗਦਾਨ ਪਾਉਣ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ |