ਲੁਧਿਆਣਾ, 6 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਭਾਜਪਾ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਮਹਾ ਅਭਿਆਨ 2026 ਦੇ ਤਹਿਤ ਮਹਾਂਨਗਰ 'ਚ ਟਰੇਨਿੰਗ ਕੈਂਪ ਲਗਾਏ ਗਏ | ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਕੇਂਦਰੀ ਅਤੇ ਉਤਰੀ ਹਲਕਿਆਂ ਵਿਚ ਇਹ ਕੈਂਪ ਲਗਾਏ ਗਏ | ਕੈਂਪਾਂ ਵਿਚ ਵਰਕਰਾਂ ਨੰੂ ਪਾਰਟੀ ਦੀ ਵਿਚਾਰਧਾਰਾ, ਬੂਥ ਮੈਨੇਜਮੈਂਟ, ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਡਿਜੀਟਲ ਟੁੱਲਾਂ ਬਾਰੇ ਜਾਣਕਾਰੀ ਦਿੱਤੀ ਗਈ | ਸੰਗਠਨ ਮਹਾ ਮੰਤਰੀ ਸ਼੍ਰੀ ਨਿਵਾਸਲੂ ਅਤੇ ਮੰਜੀਤ ਸਿੰਘ ਰਾਏ ਨੇ ਵਰਕਰਾਂ ਨੰੂ 2027 ਚੋਣਾਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ | ਮੰਜੀਤ ਸਿੰਘ ਰਾਏ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਵਰਕਰਾਂ ਨੰੂ ਵਿਚਾਰਧਾਰਕ ਤੌਰ 'ਤੇ ਮਜ਼ਬੂਤ ਕਰਨਾ ਅਤੇ ਸੰਗਠਨ ਨੂੰ ਬੂਥ ਪੱਧਰ ਤੱਕ ਫੈਲਾਉਣਾ ਹੈ | ਇਸ ਮੌਕੇ ਕਈ ਸੀਨੀਅਰ ਆਗੂ ਤੇ ਸੈਂਕੜੇ ਵਰਕਰ ਹਾਜ਼ਰ ਰਹੇ |