01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਵਪਾਰ ਦੇ ਮਾਮਲੇ 'ਚ ਪੰਜ ਕਰੋੜ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਤਿੰਨ ਵਪਾਰੀਆਂ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 07-04-2026
ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਵਪਾਰ ਦੇ ਮਾਮਲੇ ਵਿਚ ਕਾਰੋਬਾਰੀ ਨਾਲ ਪੰਜ ਕਰੋੜ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਵਪਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਬੀ.ਕੇ. ਇੰਟਰਨੈਸ਼ਨਲ ਦੇ ਮਾਲਕ ਪ੍ਰਤੀਕ ਟੰਡਨ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਆਰ. ਕੇ. ਮਲਹੋਤਰਾ ਦੇ ਸਾਹਿਲ ਮਲਹੋਤਰਾ. ਐਸਪੀ ਮਲਹੋਤਰਾ ਟਰੇਡਰ ਦੇ ਮਾਲਕ ਮੀਨਾਕਸ਼ੀ ਮਲਹੋਤਰਾ ਅਤੇ ਇਕ ਹੋਰ ਫਰਮ ਦੇ ਮਾਲਕ ਪ੍ਰਦੁਮਣ ਮਲਹੋਤਰਾ ਖ਼ਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦਾ ਰੈਡੀਮੇਡ ਫੈਬਰਿਕ ਦਾ ਕਾਰੋਬਾਰ ਹੈ ਅਤੇ ਕਥਿਤ ਦੋਸ਼ੀ ਉਸ ਨਾਲ ਵਪਾਰ ਕਰਦੇ ਸਨ | ਉਸ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਸਾਲ 2020 ਤੋਂ ਲੈ ਕੇ ਸਾਲ 2023 ਤੱਕ ਉਸ ਪਾਸੋਂ ਪੰਜ ਕਰੋੜ ਦੇ ਕਰੀਬ ਦਾ ਫੈਬਰਿਕ ਖ਼ਰੀਦ ਲਿਆ ਅਤੇ ਇਸ ਸਬੰਧੀ ਕੁਝ ਚੈੱਕ ਵੀ ਉਸ ਨੂੰ ਦਿੱਤੇ ਜੋ ਕਿ ਬੈਂਕ ਵਿਚ ਭੇਜਣ 'ਤੇ ਫੇਲ੍ਹ ਹੋ ਗਏ | ਸ਼ਿਕਾਇਤਕਰਤਾ ਵਲੋਂ ਜਦੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ | ਜਿਸ 'ਤੇ ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਕਮਿਸ਼ਨਰ ਵਲੋਂ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਅਤੇ ਐਸ.ਪੀ. ਰਮਨਦੀਪ ਭੁੱਲਰ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਗਿਆ | ਜਾਂਚ ਕਰਨ ਉਪਰੰਤ ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ 2027 ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੰੂ ਤਿਆਰ ਕਰਨਾ ਕੀਤਾ ਸ਼ੁਰੂ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਹੋਈ <br/>
Ad Position 24