ਆਲਮਗੀਰ, 6 ਅਪੈ੍ਰਲ (ਜਰਨੈਲ ਸਿੰਘ ਪੱਟੀ)-ਫਲ ਫਰੂਟ, ਸਬਜ਼ੀਆਂ ਅਤੇ ਹੋਰ ਕੁਦਰਤੀ ਤਰੀਕਿਆਂ ਨਾਲ ਤਿਆਰ ਕੀਤੇ ਨਿਊਟ੍ਰੀਸ਼ਨਾਂ ਵਿਚ ਸੂਬਾ ਵਾਸੀਆਂ ਦੀ ਤੇਜ਼ੀ ਨਾਲ ਵੱਧ ਦਿਲਚਸਪੀ ਨੂੰ ਮੁੱਖ ਰੱਖਦੇ ਹੋਏ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਨੇ ਸਥਾਨਕ ਈਸ਼ਰ ਨਗਰ ਸਥਿਤ ਨਵੀਂ ਬਰਾਂਚ ਦਾ ਉਦਘਾਟਨ ਕੀਤਾ | ਇਸ ਮੌਕੇ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਕਿਹਾ ਕਿ ਰਵਾਇਤੀ ਅੰਗਰੇਜ਼ੀ ਦਵਾਈਆਂ ਅਤੇ ਹਸਪਤਾਲਾਂ ਦੇ ਧੱਕਿਆਂ ਤੋਂ ਦੁਖੀ ਆਮ ਇਨਸਾਨ ਨੀਮ ਹਕੀਮਾਂ ਕੋਲ ਜਾ ਕੇ ਜਿੱਥੇ ਆਪਣੇ ਪੈਸੇ ਦੀ ਬਰਬਾਦੀ ਕਰਦਾ ਹੈ, ਉੱਥੇ ਹੀ ਗਲਤ ਮਲਤ ਦਵਾਈਆਂ ਖਾ ਕੇ ਸਰੀਰ ਨੂੰ ਕਈ ਹੋਰ ਬਿਮਾਰੀਆਂ ਸਹੇੜ ਲੈਂਦਾ ਹੈ, ਜਿਸ ਨੂੰ ਮੁੱਖ ਰੱਖਦਿਆਂ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਲੋਂ ਮੁਹੱਈਆ ਕਰਵਾਏ ਜਾਂਦੇ ਸਪਲੀਮੈਂਟਾਂ, ਨਿਊਟ੍ਰੀਸ਼ਨਾਂ ਨਾਲ ਨਾਲ ਸਰੀਰ ਨੂੰ ਕੋਈ ਸਾਈਡ ਇਫੈਕਟ ਵੀ ਨਹੀਂ ਪੈਂਦਾ ਅਤੇ ਸਰੀਰ ਚੁਸਤ ਦਰੁਸਤ ਤੇ ਫੁਰਤੀਲਾ ਬਣ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਮਾਜ ਲਈ ਕੁੱਝ ਕਰਨ ਦੀ ਭਾਵਨਾ ਨੇ ਮੈਨੂੰ ਨਿਊਟ੍ਰੀਸ਼ਨਾਂ ਦਾ ਕੰਮ ਕਰਨ ਦੀ ਲਲਕ ਪੈਦਾ ਕੀਤੀ ਹੈ | ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਆਲਮਗੀਰ ਨੇ ਦੱਸਿਆ ਕਿ ਵਾਜਬ ਕੀਮਤ 'ਤੇ ਮੁਹੱਈਆ ਕਰਵਾਏ ਜਾਂਦੇ ਕੁਦਰਤੀ ਚੀਜ਼ਾਂ ਤੋਂ ਤਿਆਰ ਨਿਊਟ੍ਰੀਸ਼ਨ ਲੈਣ ਨਾਲ ਜਿੱਥੇ ਮੋਟਾਪਾ, ਸ਼ੂਗਰ, ਨਸਾਂ ਦੀ ਬਲੋਕਜ, ਬੱਚੇ ਦੀ ਗਰੋਥ ਵਧਾਉਣ ਸਮੇਤ ਸਰੀਰ ਦੀਆਂ ਗੰਭੀਰ ਬਿਮਾਰੀਆਂ ਸ਼ਰਤੀਆ ਦੂਰ ਹੁੰਦੀਆਂ ਹਨ, ਉਥੇ ਹੀ ਆਮ ਅਤੇ ਤੰਦਰੁਸਤ ਇਨਸਾਨ ਦੇ ਨਿਊਟ੍ਰੀਸ਼ਨ ਲੈਣ ਨਾਲ ਸਦਾ ਫਿੱਟ ਜਵਾਨ ਅਤੇ ਸਟੈਮਿਨਾ ਭਰਪੂਰ ਤਾਜ਼ਗੀ ਮਹਿਸੂਸ ਕਰਦਾ ਹੈ | ਇਸ ਮੌਕੇ ਰਤਨ ਸਿੰਘ ਕਮਾਲਪੁਰੀ, ਜਸਵਿੰਦਰ ਸਿੰਘ ਬੰਟੀ, ਅਜੀਤਪਾਲ ਸਿੰਘ, ਬਲਪ੍ਰੀਤ ਸਿੰਘ, ਗਗਨਦੀਪ ਸਿੰਘ ਦੁਲੇਅ, ਸੁਖਵਿੰਦਰ ਸਿੰਘ, ਹਨੀਸ਼ ਕੁਮਾਰ, ਗੁਰਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਨਰੇਸ਼, ਜਸਪ੍ਰੀਤ ਕੌਰ, ਅਮਨ, ਗੁਰਪ੍ਰੀਤ, ਜਸਬੀਰ ਕੌਰ, ਨੀਲਮ ਚੰਡੀਗੜ੍ਹ, ਪ੍ਰੀਆ, ਸੁਖਪ੍ਰੀਤ, ਕਮਲ, ਹਰਮਨ ਬਾਣੀ, ਅਰਮਾਨ, ਕੁਲਵਿੰਦਰ, ਵਰਿੰਦਰ, ਵੀਰਪਾਲ ਕੌਰ, ਸਰਬਜੀਤ ਕੌਰ, ਗਗਨਪ੍ਰੀਤ ਕੌਰ, ਨੀਲਮ, ਹਰਜੋਤ ਕੌਰ, ਨਮਜੋਤ ਕੌਰ, ਕਮਲ ਸਮੇਤ ਹੋਰ ਵੀ ਲਾਭਪਾਤਰੀ ਹਾਜ਼ਰ ਸਨ |