01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਘਣੀਏ-ਕੇ-ਬੇਟ ਦੇ 25 ਹੜ੍ਹ ਪੀੜਤ ਪਰਿਵਾਰਾਂ ਨੂੰ ਮਿਲੇ ਨਵੇਂ ਘਰ

Ad Position 21
No active advertisement
ਅਜੀਤ ਡੈਸਕ 07-04-2026
ਡੇਰਾ ਬਾਬਾ ਨਾਨਕ, 6 ਅਪ੍ਰੈਲ (ਵਿਜੇ ਸ਼ਰਮਾ)- ਪਿਛਲੇ ਸਾਲ ਰਾਵੀ ਦਰਿਆ ਅੰਦਰ ਆਏ ਹੜ੍ਹ ਦੇ ਪਾਣੀ ਨੇ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਭਾਰੀ ਤਬਾਹੀ ਮਚਾਈ ਸੀ ਜਿਸ ਦੇ ਚਲਦਿਆਂ ਜਿੱਥੇ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਉੱਥੇ ਹੀ ਬਹੁਤ ਸਾਰੇ ਘਰ ਵੀ ਪਾਣੀ ਦੀ ਭੇਟ ਚੜ੍ਹ ਗਏ | ਦਰਿਆ ਰਾਵੀ ਦੇ ਪਾਰ ਪੈਂਦੇ ਪਿੰਡ ਘਣੀਏ-ਕੇ-ਬੇਟ ਅੰਦਰ ਵੀ ਹੜ੍ਹ ਦੇ ਪਾਣੀ ਨੇ ਦਰਜਨਾਂ ਘਰਾਂ ਦਾ ਵਜੂਦ ਖ਼ਤਮ ਕਰ ਦਿੱਤਾ ਜਿਸ ਦੇ ਚਲਦਿਆਂ ਬਹੁਤ ਸਾਰੇ ਪਰਿਵਾਰ ਘਰੋਂ ਬੇਘਰ ਹੋ ਗਏ | ਅਜਿਹੇ ਨਾਜ਼ੁਕ ਹਾਲਾਤ 'ਚ ਦਿੱਲੀ ਦੇ ਇਕ ਵੱਡੇ ਉਦਯੋਗਪਤੀ ਇਕਬਾਲ ਸਿੰਘ ਆਨੰਦ ਨੇ ਪਿੰਡ ਘਣੀਏ-ਕੇ-ਬੇਟ ਦਾ ਦੌਰਾ ਕੀਤਾ ਤੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਜਲਦੀ ਹੀ ਨਵੇਂ ਘਰ ਬਣਾ ਕੇ ਦਿੱਤੇ ਜਾਣਗੇ | ਅੱਜ ਕਰੀਬ 9 ਮਹੀਨੇ ਦਾ ਸਮਾਂ ਪੂਰਾ ਹੋਣ ਉਪਰੰਤ ਇਕਬਾਲ ਸਿੰਘ ਆਨੰਦ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨਾਲ ਪਿੰਡ ਘਣੀਏ-ਕੇ-ਬੇਟ ਪਹੁੰਚੇ ਤੇ 25 ਪੀੜਤ ਪਰਿਵਾਰਾਂ ਨੂੰ ਨਵੇਂ ਘਰ ਦੀਆਂ ਚਾਬੀਆਂ ਸੌਂਪੀਆਂ | ਇਸ ਮੌਕੇ ਐੱਮ.ਪੀ. ਰੰਧਾਵਾ ਨੇ ਉਦਯੋਗਪਤੀ ਆਨੰਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜਾ ਕੰਮ ਸੂਬਾ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਕੰਮ ਇਕਬਾਲ ਸਿੰਘ ਆਨੰਦ ਨੇ ਕਰ ਵਿਖਾਇਆ ਹੈ | ਸ: ਰੰਧਾਵਾ ਨੇ ਦੱਸਿਆ ਕਿ ਪਿੰਡ ਅੰਦਰ ਕੁਝ ਹੋਰ ਵੀ ਘਰਾਂ ਦਾ ਨਿਰਮਾਣ ਚੱਲ ਰਿਹਾ ਹੈ, ਜੋ ਜਲਦੀ ਹੀ ਪੂਰਾ ਹੋਣ ਉਪਰੰਤ ਪੀੜਤ ਪਰਿਵਾਰਾਂ ਨੂੰ ਸੌਪ ਦਿੱਤੇ ਜਾਣਗੇ | ਇਸ ਮੌਕੇ ਚੇਅਰਮੈਨ ਸਰਬਜੀਤ ਸਿੰਘ ਸ਼ੱਬਾ, ਚੇਅਰਮੈਨ ਅਸ਼ੋਕ ਕੁਮਾਂਰ ਗੋਗੀ, ਚੇਅ. ਲਾਡੀ ਸਮਰਾ, ਦਵਿੰਦਰਪਾਲ ਸਿੰਘ ਪਾਲੀ, ਬਲਦੇਵ ਸਿੰਘ ਮੇਗਾ, ਕਿਸ਼ਨ ਸਿੰੰਘ ਸ਼ਹਿਜਾਦਾ, ਮੋਹਨ ਸਿੰਘ ਧਰਮਕੋਟ ਰੰਧਾਵਾ, ਅਤੁਲ ਸ਼ਰਮਾ ਸਰਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਬਾਬਾ ਰਾਮ ਸਿੰਘ ਨਿਰਮਾਣ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਅਗਲੀ ਖ਼ਬਰ ਕੁਦਰਤੀ ਚੀਜ਼ਾਂ ਨਾਲ ਤਿਆਰ ਨਿਊਟ੍ਰੀਸ਼ਨਾਂ ਲੈਣ ਨਾਲ ਸਰੀਰ ਚੁਸਤ-ਦਰੁਸਤ ਰਹਿੰਦਾ ਹੈ- ਤਲਵਿੰਦਰ ਆਲਮਗੀਰ <br/>
Ad Position 24