ਘੁਮਾਣ, 6 ਅਪ੍ਰੈਲ (ਬੰਮਰਾਹ)- ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਵਲੋਂ ਵਰਸੋਏ ਗਏ ਤਪ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਲੰਬਾ ਸਮਾਂ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਬਾਬਾ ਰਾਮ ਸਿੰਘ ਨਿਰਮਾਣ ਜੀ ਦੀ ਯਾਦ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸਮਾਗਮ ਸਮੂਹ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਏ ਗਏ | ਇਸ ਸਬੰਧੀ ਗੁਰਦੁਆਰਾ ਤਪਿਆਣਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ, ਮੀਤ ਪ੍ਰਧਾਨ ਇੰਜੀ. ਲਖਬੀਰ ਸਿੰਘ ਕਲਸੀ, ਸਕੱਤਰ ਗੁਰਦੇਵ ਸਿੰਘ ਨੰਗਲ, ਅਜਮੇਰ ਸਿੰਘ ਨੰਗਲ ਅਤੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਬਾਬਾ ਰਾਮ ਸਿੰਘ ਜੀ ਦੀ ਯਾਦ ਵਿਚ ਅਖੰਡ ਪਾਠ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਭਾਈ ਰਣਜੀਤ ਸਿੰਘ ਭੋਮਾ, ਭਾਈ ਜਸ਼ਨਦੀਪ ਸਿੰਘ ਤੇ ਉੱਚ ਕੋਟੀ ਦੇ ਵਿਦਵਾਨ ਜਥੇਦਾਰ ਨਿਰਮਲ ਸਿੰਘ ਬਰਿਆਰ ਖਾਰਾ ਕਾਦੀਆਂ, ਭਾਈ ਗੁਰਦੀਪ ਸਿੰਘ ਰਿਆੜ ਹਰਚੋਵਾਲ ਤੇ ਭਾਈ ਦਵਿੰਦਰ ਸਿੰਘ ਸਿੱਧੂ ਲੀਲ ਕਲਾਂ ਵਾਲਿਆਂ ਦੇ ਕਵੀਸ਼ਰੀ ਜਥਿਆਂ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਗੁਰਬਾਣੀ, ਕਥਾ, ਕੀਰਤਨ ਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਬਾਬਾ ਰਾਮ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਗੁਰਦੁਆਰਾ ਤਪਿਆਣਾ ਸਾਹਿਬ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ ਨੇ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਬਾਬਾ ਰਾਮ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਉੱਥੇ ਉਨ੍ਹਾਂ ਭਗਤ ਨਾਮਦੇਵ ਜੀ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਪ੍ਰਬੰਧਕਾਂ ਵਲੋਂ ਆਈਆਂ ਸ਼ਖ਼ਸੀਅਤਾਂ ਤੋਂ ਇਲਾਵਾ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਸਾ. ਪ੍ਰਧਾਨ ਜਥੇਦਾਰ ਹਰਚੰਦ ਸਿੰਘ ਜੱਸਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਰਣਧੀਰ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਗੁਰਸੇਵਕ ਸਿੰਘ, ਹਰਪਾਲ ਸਿੰਘ ਸਹਾਇਕ ਸਕੱਤਰ, ਗੁਰਸ਼ਰਨ ਸਿੰਘ ਨੰਗਲ ਸਹਾਇਕ ਖਜ਼ਾਨਚੀ, ਹਰਬੰਸ ਸਿੰਘ ਨੰਗਲ ਸਾ. ਸਰਪੰਚ, ਰੇਸ਼ਮ ਸਿੰਘ ਨੰਗਲ, ਹਰਿੰਦਰ ਸਿੰਘ ਪੇਜੋਚੱਕ, ਦਿਲਬਾਗ ਸਿੰਘ ਪੰਡੋਰੀ, ਹਰਦੀਪ ਸਿੰਘ ਪੰਡੋਰੀ, ਗੁਰਦੀਪ ਸਿੰਘ ਮੋਗਾ, ਤਰਸੇਮ ਸਿੰਘ ਮੋਗਾ, ਪਲਵਿੰਦਰ ਸਿੰਘ ਪੱਤੋ, ਅਵਤਾਰ ਸਿੰਘ ਚੂਹੜਚੱਕ, ਗੁਰਮੁਖ ਸਿੰਘ ਨੰਗਲ, ਪਲਵਿੰਦਰ ਸਿੰਘ ਨੰਗਲ, ਭਜਨ ਸਿੰਘ ਪੰਡੋਰੀ, ਗੁਰਨਾਮ ਸਿੰਘ ਪੰਡੋਰੀ, ਪਲਵਿੰਦਰ ਸਿੰਘ ਚੀਮਾ, ਮਨਜੀਤ ਸਿੰਘ ਪੰਡੋਰੀ, ਚਰਨਜੀਤ ਸਿੰਘ ਪੰਡੋਰੀ, ਸੁਖਵਿੰਦਰ ਸਿੰਘ ਸਰਪੰਚ ਮੱਲੋਵਾਲੀ, ਸਤਨਾਮ ਸਿੰਘ ਮੱਲੋਵਾਲੀ, ਜੰਗ ਬਹਾਦਰ ਸਿੰਘ, ਮਿਸਤਰੀ ਸੁਖਦੇਵ ਸਿੰਘ ਬਰਿਆਰ, ਲਖਵੀਰ ਸਿੰਘ ਪੰਡੋਰੀ, ਕਸ਼ਮੀਰ ਸਿੰਘ ਘੁਮਾਣ, ਰਣਧੀਰ ਸਿੰਘ, ਕੁਲਵਿੰਦਰ ਸਿੰਘ, ਸ਼ਰਨਜੀਤ ਸਿੰਘ ਮੈਨੇਜਰ, ਗੁਰਸੇਵਕ ਸਿੰਘ ਕਥਾਵਾਚਕ, ਸੁਖਵੰਤ ਸਿੰਘ ਕਲਸੀ, ਗੁਰਮੁਖ ਸਿੰਘ, ਕੇਵਲ ਸਿੰਘ ਸਰਪੰਚ ਨੰਗਲ, ਭਜਨ ਸਿੰਘ ਸਾਬਕਾ ਸਰਪੰਚ ਪੰਡੋਰੀ, ਲਖਬੀਰ ਸਿੰਘ, ਸੁੱਖਾ ਸਿੰਘ, ਜਸਵਿੰਦਰ ਸਿੰਘ ਕਾਕਾ, ਮਲਕੀਤ ਸਿੰਘ ਸਾਗੂ, ਮੇਜਰ ਸਿੰਘ ਸਿੱਧੂ, ਜਸਪਾਲ ਸਿੰਘ ਬੇਦੀ, ਕਰਮ ਸਿੰਘ ਨਮੋਲ, ਅਮਰਜੀਤ ਸਿੰਘ ਪੁਰਬਾ, ਨਰਿੰਦਰ ਸਿੰਘ ਬੇਦੀ, ਦਰਸ਼ਨ ਸਿੰਘ ਸੱਪਲ, ਹਾਕਮ ਸਿੰਘ ਚੌਹਾਨ ਆਦਿ ਹਾਜ਼ਰ ਸਨ |