31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ-ਹਰਸ਼ ਸ਼ਰਮਾ

ਤਾਰਾਗੜ੍ਹ, 31 ਅਕਤੂਬਰ (ਸੋਹਨ ਲਾਲ)-ਬਲਾਕ ਪ੍ਰਧਾਨ ਤਾਰਾਗੜ੍ਹ ਹਰਸ਼ ਸ਼ਰਮਾ ਨੇ ਅਜੀਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਚ ਭਾਰੀ ਬਹੁਮਤ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕਰੇਗੀ l ਉਨਾਂ ਕਿਹਾ ਕਿ ਹਲਕਾ ਭੋਆ ਵਿਚ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜੋਗਿੰਦਰਪਾਲ ਦਿਨ ਰਾਤ ਹਲਕੇ ਵਿਚ ਲੋਕਾਂ ਨਾਲ ਮਿਲ ਰਹੇ ਹਨ ਅਤੇ ਲੋਕਾਂ ਦੀ ਹਰ ਤਰ੍ਹਾਂ ਮਦਦ ਕਰ ਰਹੇ ਹਨ। ਜਿਸ ਕਰਕੇ ਇਲਾਕੇ ਦੇ ਲੋਕਾਂ ਵਿਚ ਉਨਾਂ ਦਾ ਬਹੁਤ ਸਤਿਕਾਰ ਹੈ।

Ad Position 21
No active advertisement
ਕਾਂਗਰਸ ਬਲਾਕ ਪ੍ਰਧਾਨ ਤਾਰਾਗੜ੍ਹ ਹਰਸ਼ ਸ਼ਰਮਾ। 01-11-2026
ਤਾਰਾਗੜ੍ਹ, 31 ਅਕਤੂਬਰ (ਸੋਹਨ ਲਾਲ)-ਬਲਾਕ ਪ੍ਰਧਾਨ ਤਾਰਾਗੜ੍ਹ ਹਰਸ਼ ਸ਼ਰਮਾ ਨੇ ਅਜੀਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਚ ਭਾਰੀ ਬਹੁਮਤ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕਰੇਗੀ l ਉਨਾਂ ਕਿਹਾ ਕਿ ਹਲਕਾ ਭੋਆ ਵਿਚ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜੋਗਿੰਦਰਪਾਲ ਦਿਨ ਰਾਤ ਹਲਕੇ ਵਿਚ ਲੋਕਾਂ ਨਾਲ ਮਿਲ ਰਹੇ ਹਨ ਅਤੇ ਲੋਕਾਂ ਦੀ ਹਰ ਤਰ੍ਹਾਂ ਮਦਦ ਕਰ ਰਹੇ ਹਨ। ਜਿਸ ਕਰਕੇ ਇਲਾਕੇ ਦੇ ਲੋਕਾਂ ਵਿਚ ਉਨਾਂ ਦਾ ਬਹੁਤ ਸਤਿਕਾਰ ਹੈ। ਉਨਾਂ ਕਿਹਾ ਕਿ ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਆਪਣੇ ਕਾਰਜਕਾਲ ਦੌਰਾਨ ਅਤੇ ਉਸ ਤੋਂ ਬਾਅਦ ਵੀ ਹਲਕੇ ਵਿਚ ਲੋਕਾਂ ਦੀ ਹਰ ਮਦਦ ਕੀਤੀ ਹੈ, ਜਿਸ ਦੀ ਬਦੌਲਤ ਉਹ ਲੋਕਾਂ ਵਿਚ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਹਨ l ਉਨਾਂ ਕਿਹਾ ਕਿ ਉਹ ਇਕ ਇਮਾਨਦਾਰ ਨੇਤਾ ਹਨ ਅਤੇ ਲੋਕਾਂ ਦੀ ਤਕਲੀਫ ਨੂੰ ਸਮਝਦੇ ਹਨ l ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਕਿਹਾ ਕਿ ਅਸੀਂ ਆਪਣੇ ਬਲਾਕ ਤਾਰਾਗੜ੍ਹ ਵਿਚ ਦਿਨ ਰਾਤ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮਿਲ ਕੇ ਪਾਰਟੀ ਦੀ ਵਿਚਾਰਧਾਰਾ ਨੂੰ ਪਿੰਡ ਪਿੰਡ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ l ਇਸ ਮੌਕੇ ਨੰਬਰਦਾਰ ਯੁਵਰਾਜ ਸਿੰਘ, ਡਿੰਪਲ ਤਾਰਾਗੜ੍ਹ, ਜੋਨੀ ਕੁਮਾਰ, ਸਚਿਨ ਕੁਮਾਰ, ਦਵਿੰਦਰ ਕੁਮਾਰ, ਸੰਨੀ ਕੁਮਾਰ ਅਤੇ ਹੋਰ ਬਹੁਤ ਸਾਰੇ ਪਾਰਟੀ ਕਾਰਜ ਕਰਤਾ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਕਰਾਟੇ ਪਲੈਨੇਟ ਵਿਖੇ ਬੈਲਟ ਗ੍ਰੇਡਿੰਗ ਪ੍ਰੀਖਿਆ-14 ਖਿਡਾਰੀਆਂ ਨੇ ਹਾਸਿਲ ਕੀਤੀਆਂ ਬੈਲਟਾਂ ਅਗਲੀ ਖ਼ਬਰ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿਚ ਚਾਰ ਨਾਮਜ਼ਦ-ਇਕ ਜੇ.ਸੀ.ਬੀ, ਦੋ ਟਿੱਪਰਾਂ ਬਰਾਮਦ
Ad Position 24