ਕਰਾਟੇ ਪਲੈਨੇਟ ਵਿਖੇ ਬੈਲਟ ਗ੍ਰੇਡਿੰਗ ਪ੍ਰੀਖਿਆ-14 ਖਿਡਾਰੀਆਂ ਨੇ ਹਾਸਿਲ ਕੀਤੀਆਂ ਬੈਲਟਾਂ
ਪਠਾਨਕੋਟ, 31 ਅਕਤੂਬਰ (ਸੰਧੂ)-ਕਰਾਟੇ ਪਲੈਨੇਟ ਢਾਂਗੂ ਪਠਾਨਕੋਟ ਵਿਖੇ ਪਹਿਲੇ ਬੈਚ ਦੀ ਬੈਲਟ ਗ੍ਰੇਡਿੰਗ ਪ੍ਰੀਖਿਆ ਕਰਵਾਈ ਗਈ, ਜਿਸ ਵਿਚ 14 ਖਿਡਾਰੀਆਂ ਨੇ ਮਿਹਨਤ, ਲਗਨ ਅਤੇ ਕਰਾਟੇ ਦੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸਫ਼ਲਤਾ ਹਾਸਲ ਕੀਤੀ। ਇਸ ਦੌਰਾਨ 11 ਖਿਡਾਰੀਆਂ ਨੇ ਯੈਲੋ ਬੈਲਟ ਅਤੇ 3 ਖਿਡਾਰੀਆਂ ਨੇ ਗ੍ਰੀਨ ਬੈਲਟ ਪ੍ਰਾਪਤ ਕੀਤੀ।
ਪਠਾਨਕੋਟ, 31 ਅਕਤੂਬਰ (ਸੰਧੂ)-ਕਰਾਟੇ ਪਲੈਨੇਟ ਢਾਂਗੂ ਪਠਾਨਕੋਟ ਵਿਖੇ ਪਹਿਲੇ ਬੈਚ ਦੀ ਬੈਲਟ ਗ੍ਰੇਡਿੰਗ ਪ੍ਰੀਖਿਆ ਕਰਵਾਈ ਗਈ, ਜਿਸ ਵਿਚ 14 ਖਿਡਾਰੀਆਂ ਨੇ ਮਿਹਨਤ, ਲਗਨ ਅਤੇ ਕਰਾਟੇ ਦੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸਫ਼ਲਤਾ ਹਾਸਲ ਕੀਤੀ। ਇਸ ਦੌਰਾਨ 11 ਖਿਡਾਰੀਆਂ ਨੇ ਯੈਲੋ ਬੈਲਟ ਅਤੇ 3 ਖਿਡਾਰੀਆਂ ਨੇ ਗ੍ਰੀਨ ਬੈਲਟ ਪ੍ਰਾਪਤ ਕੀਤੀ। ਯੈਲੋ ਬੈਲਟ ਹਾਸਲ ਕਰਨ ਵਾਲਿਆਂ ਵਿਚ ਮੌਰਿਆ ਮਹਾਜਨ, ਆਦਵਿਕ, ਰਾਹਤ, ਰਿਦਿਤ, ਸਮਰ, ਅਪੂਰਵ, ਨਕਸ਼ਾ, ਰਾਵਿਆ, ਵੇਦਾਂਸ਼ੀ, ਪਾਖੀ ਤੇ ਆਸ਼੍ਰਿਤਾ ਸ਼ਾਮਿਲ ਹਨ। ਜਦਕਿ ਗ੍ਰੀਨ ਬੈਲਟ ਪ੍ਰਾਪਤ ਕਰਨ ਵਾਲਿਆਂ ਵਿਚ ਦੇਵਾਂਸ਼ੀ, ਸੁਹਾਨੀ ਅਤੇ ਵੰਸ਼ ਸ਼ਾਮਿਲ ਹਨ। ਇਸ ਮੌਕੇ ਮੁੱਖ ਪ੍ਰੀਖਿਅਕ ਵਜੋਂ ਅਰਜੁਨ ਮਾਸ਼ਲ ਹਾਜ਼ਰ ਹੋਏ। ਕਰਾਟੇ ਪਲੈਨੇਟ ਦੀ ਕੋਚ ਪ੍ਰਿਆ ਅਤੇ ਢਾਂਗੂ ਸ਼ਾਖਾ ਦੇ ਮੁੱਖ ਕੋਚ ਸੌਰਵ ਨੇ ਸਫ਼ਲ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਰਾਟੇ ਬੱਚਿਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਆਤਮ-ਰੱਖਿਆ ਦੀ ਭਾਵਨਾ ਪੈਦਾ ਕਰਨ ਦਾ ਮਹੱਤਵਪੂਰਨ ਸਾਧਨ ਹੈ।