31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਕਰਵਾਚੌਥ ਸਿਰਫ਼ ਵਰਤ ਹੀ ਨਹੀਂ, ਸਗੋਂ ਪਿਆਰ, ਵਿਸ਼ਵਾਸ ਤੇ ਸਮਰਪਣ ਦੀ ਭਾਵਨਾ ਦਾ ਪ੍ਰਤੀਕ ਹੈ- ਐਡਵੋਕੇਟ ਪੰਸੋਤਰਾ

ਪਠਾਨਕੋਟ, 31 ਅਕਤੂਬਰ (ਸੁਮਿਤ)-ਕਰਵਾਚੌਥ ਸਾਡੀ ਸੰਸਕ੍ਰਿਤੀ, ਆਸਥਾ ਤੇ ਪਰੰਪਰਾਵਾਂ ਦਾ ਅਨਿੱਖੜਵਾਂ ਹਿੱਸਾ ਹੈ । ਇਸ ਨੂੰ ਮਜ਼ਾਕ ਵਜੋਂ ਲੈਣ ਦੀ ਬਜਾਏ ਇਸ ਦੇ ਪਿੱਛੇ ਛੁਪੀਆਂ ਭਾਵਨਾਵਾਂ ਤੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ।

Ad Position 21
No active advertisement
ਅਜੀਤ ਡੈਸਕ 01-11-2026
ਪਠਾਨਕੋਟ, 31 ਅਕਤੂਬਰ (ਸੁਮਿਤ)-ਕਰਵਾਚੌਥ ਸਾਡੀ ਸੰਸਕ੍ਰਿਤੀ, ਆਸਥਾ ਤੇ ਪਰੰਪਰਾਵਾਂ ਦਾ ਅਨਿੱਖੜਵਾਂ ਹਿੱਸਾ ਹੈ । ਇਸ ਨੂੰ ਮਜ਼ਾਕ ਵਜੋਂ ਲੈਣ ਦੀ ਬਜਾਏ ਇਸ ਦੇ ਪਿੱਛੇ ਛੁਪੀਆਂ ਭਾਵਨਾਵਾਂ ਤੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ । ਇਹ ਗੱਲ ਐਡਵੋਕੇਟ ਕਮਲ ਅਮਨ ਪੰਸੋਤਰਾ ਨੇ ਕਹੀ । ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ’ਚ ਤਿਉਹਾਰ ਸਿਰਫ਼ ਰਸਮਾਂ ਨਿਭਾਉਣ ਦਾ ਸਾਧਨ ਨਹੀਂ ਹਨ, ਸਗੋਂ ਇਹ ਰਿਸ਼ਤਿਆਂ ਵਿਚ ਪਿਆਰ, ਵਿਸ਼ਵਾਸ, ਸਮਰਪਣ ਤੇ ਆਪਸੀ ਸਤਿਕਾਰ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਵੀ ਦਿੰਦੇ ਹਨ । ਉਨ੍ਹਾਂ ਕਿਹਾ ਕਿ ਕਰਵਾਚੌਥ ਦਾ ਤਿਉਹਾਰ ਪਤੀ-ਪਤਨੀ ਦੇ ਰਿਸ਼ਤੇ ਵਿਚ ਪਿਆਰ, ਵਿਸ਼ਵਾਸ ਤੇ ਇਕ-ਦੂਜੇ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ । ਕਿਸੇ ਵੀ ਪਰੰਪਰਾ ਨਾਲ ਹਰ ਵਿਅਕਤੀ ਦਾ ਜੁੜਾਅ ਵੱਖਰਾ ਹੋ ਸਕਦਾ ਹੈ, ਪਰ ਕਿਸੇ ਦੀ ਆਸਥਾ ਦਾ ਸਤਿਕਾਰ ਕਰਨਾ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ । ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਨੂੰ ਆਪਸੀ ਪਿਆਰ, ਖੁਸ਼ੀਆਂ ਤੇ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ, ਕਿਉਂਕਿ ਰਿਸ਼ਤਿਆਂ ਦੀ ਖ਼ੂਬਸੂਰਤੀ ਸਤਿਕਾਰ ਨਾਲ ਤੇ ਸਮਾਜ ਦੀ ਮਜ਼ਬੂਤੀ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਨਾਲ ਵੱਧਦੀ ਹੈ ।
Ad Position 22
No active advertisement
ਪਿਛਲੀ ਖ਼ਬਰ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿਚ ਚਾਰ ਨਾਮਜ਼ਦ-ਇਕ ਜੇ.ਸੀ.ਬੀ, ਦੋ ਟਿੱਪਰਾਂ ਬਰਾਮਦ ਅਗਲੀ ਖ਼ਬਰ ਨਸ਼ਿਆਂ ਦੀ ਰੋਕਥਾਮ ਦੇ ਮੰਤਵ ਨਾਲ ਐਸ.ਡੀ.ਐਮ. ਧਾਰਕਲਾਂ ਵਲੋਂ ਸਿੱਧ ਬਾਬੇ ਇਲਾਕੇ ਦਾ ਕੀਤਾ ਦੌਰਾ
Ad Position 24