12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਹੁਣ ਪੈਟਰੋਲ ਪੰਪ 'ਤੇ ਵੀ ਉਪਲਬਧ ਹੋਣਗੇ 5 ਕਿੱਲੋ ਫ੍ਰੀ ਟਰੇਡ ਐਲ. ਪੀ. ਜੀ. ਸਿੰਲਡਰ

Ad Position 21
No active advertisement
ਅਜੀਤ ਡੈਸਕ 08-04-2026
ਲੁਧਿਆਣਾ, 7 ਅਪੈ੍ਰਲ (ਜਤਿੰਦਰ ਭੰਬੀ)-ਫੂਡ ਸਪਲਾਈ ਵਿਭਾਗ ਵਲੋਂ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਸਨਅਤੀ ਇਕਾਈਆਂ ਵਿਚ ਕੰਮ ਕਰਨ ਵਾਲੇ ਕਾਮਿਆਂ ਦੀ ਮਦਦ ਲਈ ਇਕ ਨਵਾਂ ਪ੍ਰੋਗਰਾਮ ਚਲਾਇਆ ਹੈ | ਰਾਸ਼ਨ ਡੀਪੂਆਂ ਵਾਂਗ ਹੁਣ ਸ਼ਹਿਰ ਭਰ ਦੇ ਚੁਣੇ ਹੋਏ ਪੈਟਰੋਲ ਪੰਪਾਂ 'ਤੇ ਵੀ 5 ਕਿੱਲੋਗਰਾਮ ਫ੍ਰੀ ਟਰੇਡ ਐਲ.ਪੀ.ਜੀ. (ਐਫ.ਟੀ.ਐਲ.) ਸਿਲੰਡਰ ਉਪਲਬਧ ਹੋਣਗੇ, ਜਿਸ ਨਾਲ ਰਸੋਈ ਗੈਸ ਆਸਾਨੀ ਨਾਲ ਮਿਲੇਗੀ ਅਤੇ ਦੂਜਿਆਂ ਰਾਜਾਂ 'ਚੋਂ ਕੰਮ ਕਰਨ ਲਈ ਆਏ ਹੋਏ ਕਾਮਿਆਂ ਨੂੰ ਆਪਣੇ ਘਰਾਂ ਵੱਲ ਨਾ ਜਾਣਾ ਪਵੇ | ਜ਼ਿਲਾ ਫੂਡ ਐਂਡ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.) ਲੁਧਿਆਣਾ ਨੇ ਪੈਟਰੋਲ ਪੰਪ ਮਾਲਕਾਂ ਨਾਲ ਮੀਟਿੰਗ ਕੀਤੀ, ਜਿਨਾਂ ਨੇ ਪ੍ਰਸ਼ਾਸਨ ਨੂੰ ਪੂਰਾ ਸਮਰਥਨ ਦਿੱਤਾ ਹੈ ਅਤੇ ਚੁਣੇ ਹੋਏ ਆਊਟਲੈਟਾਂ 'ਤੇ ਐਫ.ਟੀ.ਐਲ. ਸਿਲੰਡਰਾਂ ਦਾ ਸਟਾਕ ਰੱਖਣ ਲਈ ਸਹਿਮਤੀ ਦਿੱਤੀ ਹੈ | ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਹ ਕਦਮ ਐਲ.ਪੀ.ਜੀ. ਉਪਲਬਧਤਾ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਦਾ ਹੈ ਅਤੇ ਨਿਵਾਸੀਆਂ ਨੂੰ ਜ਼ਰੂਰੀ ਰਾਹਤ ਪ੍ਰਦਾਨ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਕਾਸੋ' ਆਪ੍ਰੇਸ਼ਨ ਤਹਿਤ 19 ਕਾਬੂ <br/> ਅਗਲੀ ਖ਼ਬਰ ਪਿੰਡ ਬੁੱਘੇ ਵਿਖੇ ਬੱਚਿਆਂ 'ਚ ਵੱਖ-ਵੱਖ ਮੁਕਾਬਲੇ ਕਰਵਾਏ <br/>
Ad Position 24