12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਕੈਸ਼ ਲੈਸ ਸਿੱਖਿਆ ਕਾਰਡ ਲਾਗੂ ਕਰਕੇ ਗ਼ਰੀਬ ਬੱਚਿਆਂ ਨੰੂ ਮੁਫ਼ਤ ਪੜ੍ਹਾਈ ਦੇਵੇ ਸਰਕਾਰ- ਰਮੇਸ਼ ਜੋਸ਼ੀ

Ad Position 21
No active advertisement
ਅਜੀਤ ਡੈਸਕ 08-04-2026
ਲੁਧਿਆਣਾ, 7 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਰਮੇਸ਼ ਜੋਸ਼ੀ ਨੇ ਰਾਜ ਸਰਕਾਰ ਕੋਲ ਮੰਗ ਕੀਤੀ ਹੈ ਕਿ ਸਿੱਖਿਆ ਵਿਚ ਸਮਾਨਤਾ ਲਈ ਕੈਸ਼ ਲੈਸ ਸਿੱਖਿਆ ਕਾਰਡ ਪ੍ਰਣਾਲੀ ਲਾਗੂ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਰਾਈਟ-ਟੂ-ਐਜੂਕੇਸ਼ਨ ਅਧਿਕਾਰ ਤਹਿਤ ਹਰ ਬੱਚੇ ਨੰੂ ਉਚ ਦਰਜੇ ਦੀ ਸਿੱਖਿਆ ਦਾ ਹੱਕ ਹੈ, ਪਰ ਹਾਲਾਤਾਂ ਕਰਕੇ ਇਹ ਹਰ ਕਿਸੇ ਲਈ ਸੰਭਵ ਨਹੀਂ ਹੋ ਰਿਹਾ | ਉਨ੍ਹਾਂ ਦੱਸਿਆ ਕਿ ਕੈਸ਼ ਲੈਸ ਸਿੱਖਿਆ ਕਾਰਡ ਰਾਹੀਂ ਸਰਕਾਰ ਸਿੱਧੇ ਸਕੂਲਾਂ ਨੂੰ ਫ਼ੀਸ ਦਾ ਭੁਗਤਾਨ ਕਰ ਸਕਦੀ ਹੈ, ਜਿਸ ਨਾਲ ਮਾਪਿਆਂ 'ਤੇ ਆਰਥਿਕ ਬੋਝ ਨਹੀਂ ਪਵੇਗਾ ਅਤੇ ਬੱਚਿਆਂ ਨੰੂ ਆਪਣੀ ਪਸੰਦ ਦੇ ਸਰਕਾਰੀ ਜਾਂ ਨਿੱਜੀ ਸਕੂਲ ਵਿਚ ਪੜ੍ਹਨ ਦਾ ਮੌਕਾ ਮਿਲੇਗਾ | ਜੋਸ਼ੀ ਨੇ ਕਿਹਾ ਕਿ ਇਹ ਯੋਜਨਾ ਸਿੱਖਿਆ ਵਿਚ ਅਸਮਾਨਤਾ ਘਟਾਉਣ ਅਤੇ ਗ਼ਰੀਬ ਅਮੀਰ ਵਿਚਕਾਰ ਦੀ ਖਾਈ ਨੰੂ ਪੂਰੂ ਕਰਨ ਵਿਚ ਮਹੱਤਵਪੂਰਨ ਸਾਬਤ ਹੋ ਸਕਦੀ ਹੈ | ਉਨ੍ਹਾਂ ਸਰਕਾਰ ਨੰੂ ਅਪੀਲ ਕੀਤੀ ਕਿ ਇਸ ਦਿਸ਼ਾ ਵਿਚ ਜਲਦ ਢੁਕਵੇਂ ਕਦਮ ਚੁੱਕੇ ਜਾਣ, ਤਾਂ ਜੋ ਲੱਖਾਂ ਬੱਚਿਆਂ ਦਾ ਭਵਿੱਖ ਸੁਨਹਿਰਾ ਬਣ ਸਕੇ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਕਾਬੂ, 7 ਮੋਬਾਈਲ ਬਰਾਮਦ <br/> ਅਗਲੀ ਖ਼ਬਰ ਪੁਲਿਸ ਹਿਰਾਸਤ ਵਿਚ ਹੋਈ ਮੌਤ ਦਾ ਮਾਮਲਾ ਅਦਾਲਤ ਨੇ ਐਸ.ਐਚ.ਓ. ਸਮੇਤ ਚਾਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੇ ਦਿੱਤ...
Ad Position 24