12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪੁਲਿਸ ਹਿਰਾਸਤ ਵਿਚ ਹੋਈ ਮੌਤ ਦਾ ਮਾਮਲਾ ਅਦਾਲਤ ਨੇ ਐਸ.ਐਚ.ਓ. ਸਮੇਤ ਚਾਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੇ ਦਿੱਤੇ ਹੁਕਮ <br/>

Ad Position 21
No active advertisement
ਅਜੀਤ ਡੈਸਕ 08-04-2026
ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੀ ਇਕ ਅਦਾਲਤ ਨੇ ਰਿਕਵਰੀ ਏਜੰਟ ਦੀਪਕ ਸ਼ੁਕਲਾ ਦੀ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਕਤਲ ਦੇ ਦੋਸ਼ਾਂ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਵਿਚ ਉਸ ਵੇਲੇ ਦੀ ਮਹਿਲਾ ਐਸ.ਐਚ.ਓ. ਵੀ ਸ਼ਾਮਿਲ ਹੈ | ਚਾਰ ਪੁਲਿਸ ਮੁਲਾਜ਼ਮ ਜਿਨ੍ਹਾਂ ਵਿਚ ਉਸ ਵੇਲੇ ਦੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਐਸ.ਐਚ.ਓ. ਐਸ.ਆਈ. ਰਿਚਾ ਸ਼ਰਮਾ, ਏ.ਐਸ.ਆਈ. ਜਸਕਰਨ ਸਿੰਘ (ਉਸ ਸਮੇਂ ਕੋਚਰ ਮਾਰਕੀਟ ਪੁਲਿਸ ਚੌਂਕੀ ਦੇ ਇੰਚਾਰਜ), ਏ.ਐਸ.ਆਈ. ਚਰਨਜੀਤ ਸਿੰਘ (ਉਸ ਸਮੇਂ ਜਾਂਚ ਅਧਿਕਾਰੀ) ਅਤੇ ਕਾਂਸਟੇਬਲ ਜੁਗਨੂੰ ਹਨ | ਪਹਿਲਾਂ ਰਿਚਾ, ਜਸਕਰਨ ਅਤੇ ਚਰਨਜੀਤ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਪਰ ਉਸ ਵੇਲੇ ਕਤਲ ਦੀਆਂ ਧਾਰਾਵਾਂ ਨਹੀਂ ਜੋੜੀਆਂ ਗਈਆਂ ਸਨ, ਪਰ ਹੁਣ ਅਦਾਲਤ ਵਲੋਂ ਇਸ ਮਾਮਲੇ ਵਿਚ ਕਾਂਸਟੇਬਲ ਜੁਗਨੂ ਨੂੰ ਵੀ ਨਾਮਜ਼ਦ ਕੀਤਾ ਹੈ | ਪਹਿਲਾਂ ਪੁਲਿਸ ਮੁਲਾਜ਼ਮਾਂ 'ਤੇ ਗੈਰ-ਇਰਾਦਤਨ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਪਰਿਵਾਰ ਨੇ ਕਤਲ ਦੇ ਦੋਸ਼ਾਂ 'ਤੇ ਜ਼ੋਰ ਦਿੱਤਾ ਅਤੇ ਪਰਿਵਾਰ ਲਗਾਤਾਰ ਕਾਨੂੰਨੀ ਲੜਾਈ ਲੜਦਾ ਰਿਹਾ ਅਤੇ ਹੁਣ ਪਰਿਵਾਰ ਵਲੋਂ ਇਸ ਲੜਾਈ ਵਿਚ ਜਿੱਤ ਹਾਸਿਲ ਕੀਤੀ ਹੈ ਅਤੇ ਅਦਾਲਤ ਵਲੋਂ ਉਕਤ ਚਾਰਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਹਨ | ਸੁਣਵਾਈ ਦੌਰਾਨ ਜਗਰਾਉਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਬਿੰਦਰ ਕੌਰ ਦੀ ਗਵਾਹੀ ਵੀ ਅਹਿਮ ਸੀ | ਗਵਾਹੀ ਵਿਚ ਉਸ ਨੇ ਕਿਹਾ ਕਿ ਸਰੀਰ 'ਤੇ ਸੱਤ ਸੱਟਾਂ ਮਿਲੀਆਂ ਹਨ, ਸਾਰੇ ਪੋਸਟਮਾਰਟਮ ਤੋਂ ਪਹਿਲਾਂ ਸਨ, ਜਿਸ ਨਾਲ ਫੇਫੜਿਆਂ, ਗੁਰਦਿਆਂ ਅਤੇ ਦਿਲ ਨੂੰ ਪ੍ਰਭਾਵਿਤ ਕੀਤਾ ਗਿਆ ਸੀ, ਜਿਸ ਕਾਰਨ ਮੌਤ ਹੋ ਗਈ | ਮੈਡੀਕਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਕੋਈ ਪੁਰਾਣੀ ਬਿਮਾਰੀ ਨਹੀਂ ਸੀ | ਦੀਪਕ ਸ਼ੁਕਲਾ ਨੂੰ ਪੁਲਿਸ ਨੇ ਡਿਵੀਜ਼ਨ ਨੰਬਰ 5 ਪੁਲਿਸ ਸਟੇਸ਼ਨ ਵਿਚ ਦਰਜ ਵਾਹਨ ਚੋਰੀ ਦੇ ਇਕ ਮਾਮਲੇ ਵਿਚ ਹਿਰਾਸਤ ਵਿਚ ਲੈ ਲਿਆ ਸੀ | ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਦੀਪਕ ਨੂੰ 15 ਫਰਵਰੀ, 2020 ਨੂੰ ਚੁੱਕਿਆ ਗਿਆ ਸੀ, ਇਕ ਹਫ਼ਤੇ ਲਈ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਸੀ ਅਤੇ 22 ਫਰਵਰੀ, 2020 ਨੂੰ ਹੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ | ਅਦਾਲਤ ਨੇ ਉਸ ਨੂੰ ਦੋ ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ | ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਦੀਪਕ ਅਤੇ ਉਸ ਦੀ ਪਤਨੀ ਪ੍ਰੀਤੀ ਨੂੰ ਛੱਡਣ ਲਈ ਪੁਲਿਸ ਮੁਲਾਜ਼ਮਾਂ ਵਲੋਂ ਕਥਿਤ ਤੌਰ 'ਤੇ ਉਨ੍ਹਾਂ ਪਾਸੋਂ 1 ਲੱਖ 25 ਹਜ਼ਾਰ ਦੀ ਮੰਗ ਕੀਤੀ ਗਈ ਸੀ, ਪਰ ਉਸ ਦਾ 25000 ਹੀ ਦੇ ਸਕੇ, ਜਿਸ 'ਤੇ ਪੁਲਿਸ ਨੇ ਪ੍ਰੀਤੀ ਨੂੰ ਛੱਡ ਦਿੱਤਾ, ਜਦਕਿ ਰਿਸ਼ਵਤ ਦੇ ਪੈਸੇ ਪੂਰੇ ਨਾ ਹੋਣ 'ਤੇ ਦੀਪਕ ਖ਼ਿਲਾਫ਼ ਵਾਹਨ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਅਤੇ ਪੁਲਿਸ ਹਿਰਾਸਤ ਵਿਚ ਕਥਿਤ ਤੌਰ 'ਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ, ਬਾਅਦ ਵਿਚ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ | ਹਾਲਤ ਵਿਗੜਨ 'ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਪਰ ਦੀਪਕ ਨੇ ਦਮ ਤੋੜ ਦਿੱਤਾ | ਦੀਪਕ ਦੇ ਪਿਤਾ ਵਿਨੋਦ ਸ਼ੁਕਲਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਵੀ ਕੀਤੇ ਗਏ ਅਤੇ ਪੁਲਿਸ ਉੱਚ ਅਧਿਕਾਰੀਆਂ ਤੋਂ ਉਕਤ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ, ਪਰ ਜਦੋਂ ਉੱਚ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਪਰਿਵਾਰ ਵਲੋਂ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਅਤੇ ਹੁਣ ਅਦਾਲਤ ਵਲੋਂ ਇਹਨਾਂ ਸਾਰਿਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਕੈਸ਼ ਲੈਸ ਸਿੱਖਿਆ ਕਾਰਡ ਲਾਗੂ ਕਰਕੇ ਗ਼ਰੀਬ ਬੱਚਿਆਂ ਨੰੂ ਮੁਫ਼ਤ ਪੜ੍ਹਾਈ ਦੇਵੇ ਸਰਕਾਰ- ਰਮੇਸ਼ ਜੋਸ਼ੀ ਅਗਲੀ ਖ਼ਬਰ ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ <br/>
Ad Position 24