12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ <br/>

Ad Position 21
No active advertisement
ਅਜੀਤ ਡੈਸਕ 08-04-2026

ਲੁਧਿਆਣਾ, 7 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਦਿੱਲੀ ਰੋਡ ਇਲਾਕੇ ਤੋ ਮੰਗਲਵਾਰ ਨੰੂ ਇਕ ਵੱਡੀ ਘਟਨਾ ਸਾਹਮਣੇ ਆਈ | ਜਿੱਥੇ ਗੇਟਸਨ ਇੰਟਰਨੈਸ਼ਨਲ ਨਾਂਅ ਦੀ ਕੱਪੜਾ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ | ਅੱਗ ਲੱਗਣ ਨਾਲ ਇਲਾਕੇ ਚ ਹੜਕੰਪ ਮਚ ਗਿਆ ਤੇ ਆਸ-ਪਾਸ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਲਗਭਗ 7 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ | ਫਾਇਰਮੈਨਾਂ ਵਲੋਂ ਕਰੀਬ ਡੇਢ ਘੰਟੇ ਦੀ ਮੁਸ਼ਕਲ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ | ਰਾਹਤ ਦੀ ਗੱਲ ਇਹ ਰਹੀ ਕਿ ਫੈਕਟਰੀ ਵਿਚ ਮੌਜੂਦ ਸਾਰੇ ਕਰਮਚਾਰੀਆਂ ਨੰੂ ਸਮੇਂ ਸਿਰ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ | ਫੈਕਟਰੀ ਮਾਲਕ ਵਿਕਾਸ ਦੇ ਅਨੁਸਾਰ, ਫੈਕਟਰੀ ਦੇ ਬਾਹਰ ਲੱਗੇ ਟ੍ਰਾਂਸਫਰਾਮਰ ਤੇ ਪਟਾਖਾ ਫੱਟਣ ਕਾਰਨ ਸ਼ਾਰਟ ਸਰਕਿਟ ਹੋਇਆ | ਜਿਸ ਤੋਂ ਬਾਅਦ ਅੱਗ ਨੇ ਤੇਜ਼ੀ ਨਾਲ ਫੈੇਕਟਰੀ ਵਿਚ ਫੈਲਕੇ ਅੰਦਰ ਰੱਖੇ ਕੱਪੜੇ, ਗੱਤਾ ਅਤੇ ਕੀਮਤੀ ਮਸ਼ੀਨਾਂ ਨੰੰੂ ਆਪਣੀ ਲਪੇਟ ਵਿਚ ਲੈ ਲਿਆ | ਫਾਇਰ ਅਫਸਰ ਆਤਿਸਸ਼ ਰਾਏ ਨੇ ਦੱਸਿਆ ਕਿ ਕੱਪੜਿਆਂ ਅਤੇ ਹੋਰ ਜਲਣਸ਼ੀਲ ਸਮੱਗਰੀ ਕਾਰਨ ਅੱਗ ਨਾਲ ਕਾਫੀ ਧੂੰਆਂ ਬਣ ਗਿਆ ਸੀ |ਜਿਸ ਨਾਲ ਬਚਾਅ ਕਾਰਜ ਵਿਚ ਰੁਕਾਵਟ ਆਈ | ਧੂੰਏਾ ਦੇ ਗੁਬਾਰ ਦੂਤ ਤੱਕ ਵੇਖੇ ਗਏ | ਮੌਕੇ 'ਤੇ ਪੁਲਿਸ ਟੀਮਾਂ ਵੀ ਤੈਨਾਤ ਰਹੀਆਂ ਅਤੇ ਇਲਾਕੇ ਨੰੂ ਸੁਰੱਖਿਅਤ ਕੀਤਾ ਗਿਆ | ਅੱਗ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਮੁੱਢਲੀ ਅੰਦਾਜੇ ਅਨੁਸਾਰ , ਇਸ ਘਟਨਾ ਵਿਚ ਕਰੋੜਾਂ ਰੁਪਏ ਦਾ ਸਾਮਾਨ ਸੜਕੇ ਸੁਆਹ ਹੋ ਗਿਆ |
ਸੁਰੱਖਿਆ ਪ੍ਰਬੰਧਾਂ ਤੇ ਸਵਾਲ, ਪਿਛਲੀਆਂ ਘਟਨਾਵਾਂ ਤੋਂ ਨਹੀਂ ਲਿਆ ਸਬਕ

ਇਹ ਕੋਈ ਪਹਿਲੀ ਵਾਰ ਨਹੀਂ ਕਿ ਮਹਾਂਨਗਰ ਦੇ ਉਦਯੋਗਿਕ ਇਲਾਕਿਆਂ ਵਿਚ ਅੱਗ ਦੀ ਘਟਨਾ ਸਾਹਮਣੇ ਆਈ ਹੈ | ਪਿਛਸੇ ਸਮੇਂ ਵਿਚ ਵੀ ਕਈ ਫੈਕਟਰੀਆਂ ਵਿਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ | ਪਰ ਹਰ ਵਾਰ ਜਾਂਚ ਦੇ ਬਾਅਦ ਵੀ ਸੁਰੱਖਿਆ ਪ੍ਰਬੰਧਾਂ ਵਿਚ ਵੱਡਾ ਸੁਧਾਰ ਨਹੀਂ ਦੇਖਣ ਨੂੰ ਮਿਲਿਆ | ਇਥੇ ਸਵਾਲ ਇਹ ਵੀ ਖੜ੍ਹੇ ਹੁੰਦੇ ਹਨ ਕਿ ਫੈਕਟਰੀਆਂ ਵਿਚ ਫਾਇਰ ਸੇਫਟੀ ੱਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ | ਕੀ ਫਾਇਰ ਡਿਪਾਰਟਮੈਂਟ ਵਲੋਂ ਸਮੇਂ-ਸਮੇਂ ਤੇ ਜਾਂਚ ਕੀਤੀ ਜਾਂਦੀ ਹੈ ਜਾਂ ਨਹੀਂ | ਕੀ ਬਿਜਲੀ ਸਿਸਟਮ ਅਤੇ ਟ੍ਰਾਂਸਫਾਰਮਰਾਂ ਦੀ ਨਿਯਮਤ ਮੁਰੰਮਤ ਹੁੰਦੀ ਹੈ | ਕੀ ਫੈਕਟਰੀ ਮਾਲਕ ਸਿਰਫ ਕਾਗਜਾਂ 'ਚ ਹੀ ਸੁਰੱਖਿਆ ਮਾਪਦੰਡ ਪੂਰੇ ਕਰਦੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੀਆਂ ਘਟਨਾਵਾਂ ਤੋਂ ਸਬਕ ਲਿਆ ਗਿਆ ਹੁੰਦਾ ਤਾਂ ਅੱਜ ਇਸ ਤਰ੍ਹਾਂ ਦੀ ਵੱਡੀ ਅੱਗ ਨੰੂ ਰੋਕਿਆ ਜਾ ਸਕਦਾ ਸੀ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਹਿਰਾਸਤ ਵਿਚ ਹੋਈ ਮੌਤ ਦਾ ਮਾਮਲਾ ਅਦਾਲਤ ਨੇ ਐਸ.ਐਚ.ਓ. ਸਮੇਤ ਚਾਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੇ ਦਿੱਤ... ਅਗਲੀ ਖ਼ਬਰ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਕਾਸੋ' ਆਪ੍ਰੇਸ਼ਨ ਤਹਿਤ 19 ਕਾਬੂ <br/>
Ad Position 24