ਲੁਧਿਆਣਾ, 7 ਅਪ੍ਰੈਲ (ਜਸਵਿੰਦਰ ਸਿੰਘ)-2024 ਬੈਚ ਦੇ 10 ਆਈ.ਏ.ਐਸ. ਅਧਿਕਾਰੀਆਂ ਨੇ ਅੱਜ ਪੀ.ਏ.ਯੂ. ਦੀਆਂ ਪਸਾਰ ਅਤੇ ਸੰਚਾਰ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸੰਚਾਰ ਕੇਂਦਰ ਦਾ ਦÏਰਾ ਕੀਤਾ | 10 ਅਧਿਕਾਰੀਆਂ ਵਿਚੋਂ 6 ਅÏਰਤਾਂ ਅਤੇ 4 ਮਰਦ ਅਧਿਕਾਰੀਆਂ ਨੇ ਆਪਣੀ ਸਿਖਲਾਈ ਤਹਿਤ ਪੰਜਾਬ ਦਰਸ਼ਨ ਮੁਹਿੰਮ ਦੇ ਮੱਦੇਨਜ਼ਰ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੰਜਾਬ ਦੀ ਕਿਸਾਨੀ ਵਿਚ ਪਾਏ ਜਾਣ ਵਾਲੇ ਯੋਗਦਾਨ ਨੂੰ ਨੇੜਿਓਾ ਵਾਚਿਆ | ਇਹ ਅਧਿਕਾਰੀਆਂ ਪੰਜਾਬ ਦੇ ਵਿਰਸੇ, ਸਭਿਆਚਾਰ, ਖੇਤੀਬਾੜੀ ਅਤੇ ਉਦਯੋਗ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਅਤੇ ਇਤਿਹਾਸ ਨੂੰ ਸਮਝਣ ਲਈ ਇਸ ਵਿਸ਼ੇਸ਼ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ | ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਕੀਤੀਆਂ ਜਾਣ ਵਾਲੀਆਂ ਖੇਤੀ ਖੋਜਾਂ ਨੂੰ ਦੂਰ ਦੁਰਾਡੇ ਦੇ ਕਿਸਾਨਾਂ ਤੱਕ ਪਹੁੰਚਾਉਣਾ ਆਪਣੇ ਆਪ ਵਿਚ ਇਕ ਚੁਣÏਤੀ ਹੈ ਅਤੇ ਇਸ ਚੁਣÏਤੀ ਦਾ ਇਕ ਸਿਰਾ ਕਿਸਾਨਾਂ ਅਤੇ ਮਾਹਿਰਾਂ ਵਿਚਕਾਰ ਗਿਆਨ ਦਾ ਪੁਲ ਸਥਾਪਿਤ ਕਰਕੇ ਖੇਤੀ ਵਿਗਿਆਨ ਦੇ ਆਦਾਨ ਪ੍ਰਦਾਨ ਨਾਲ ਜੁੜਿਆ ਹੋਇਆ ਹੈ | ਇਸ ਲਈ ਸੰਚਾਰ ਕੇਂਦਰ ਸੂਚਨਾ ਅਤੇ ਸੰਚਾਰ ਦੇ ਤਮਾਮ ਮਾਧਿਅਮ ਇਸਤੇਮਾਲ ਕਰਕੇ ਕਿਸਾਨਾਂ ਤੱਕ ਹਰ ਮÏਸਮ, ਫ਼ਸਲੀ ਰੁੱਤ ਅਤੇ ਕਿਸਮਾਂ ਦੇ ਨਾਲ-ਨਾਲ ਉਤਪਾਦਨ ਤਕਨੀਕਾਂ, ਮਸ਼ੀਨਰੀ ਸੰਬੰਧੀ ਨਵੀਆਂ ਖੋਜਾਂ ਅਤੇ ਆਪਾਤਕਾਲ ਵਿਚ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਤੇ ਸੁਝਾਅ ਕਿਸਾਨਾਂ ਤੱਕ ਪਹੁੰਚਾਉਣ ਦਾ ਕਾਰਜ ਕਰਦਾ ਹੈ¢ ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾਵਾਂ ਗੁਲਨੀਤ ਚਾਹਲ ਨੇ ਸੰਚਾਰ ਕੇਂਦਰ ਦੇ ਕਾਰਜਾਂ ਅਤੇ ਗਤੀਵਿਧੀਆਂ ਬਾਰੇ ਪੰਛੀ ਝਾਤ ਪੁਆਈ | ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਪਾਬੀ ਦੇ ਕਾਰਜਾਂ ਨੂੰ ਵੀ ਨੇੜਿਓਾ ਜਾਣਿਆ | ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕÏਰ ਅਤੇ ਪਾਬੀ ਦੇ ਪ੍ਰਬੰਧਕ ਕਰਨਵੀਰ ਗਿੱਲ ਨੇ ਅਧਿਕਾਰੀਆਂ ਨੂੰ ਢੁੱਕਵੀਂ ਜਾਣਕਾਰੀ ਨਾਲ ਭਰਪੂਰ ਕੀਤਾ | ਇਸ ਮÏਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਵੀ ਮÏਜੂਦ ਰਹੇ |