19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੁਖਬੀਰ ਬਾਦਲ ਨੇ ਬਿੰਦ੍ਰਾਬਨ ਕਿਸ਼ਤੀ ਹਾਦਸੇ 'ਚ ਮਾਰੇ ਗਏ ਲੁਧਿਆਣਾ ਵਾਸੀਆਂ ਦੇ ਪਰਿਵਾਰਾਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 17-04-2026
ਫੁੱਲਾਂਵਾਲ 16 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਬੀਤੇ ਦਿਨੀਂ ਬਿੰਦ੍ਰਾਬਨ ਕਿਸ਼ਤੀ ਹਾਦਸੇ 'ਚ ਮਾਰੇ ਗਏ ਲੁਧਿਆਣਾ ਵਾਸੀ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ, ਮੀਨੂ ਬਾਂਸਲ, ਡਿੱਕੀ ਬਾਂਸਲ ਅਤੇ ਮੋਨਿਕਾ ਟੰਡਨ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਸਮੇਤ ਉਨਾਂ ਦੀ ਦੁੱਗਰੀ ਸਥਿਤ ਰਿਹਾਇਸ਼ ਵਿਖੇ ਪਹੁੰਚੇ | ਉਨਾਂ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ ਕਿ ਸੁਰੱਖਿਆ ਦੇ ਢੁਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਕਿਸ਼ਤੀ ਹਾਦਸੇ ਵਿਚ ਇੰਨੇ ਯਾਤਰੀ ਡੁੱਬ ਗਏ | ਉਨਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਸਾਰੇ ਢੁਕਵੇਂ ਮੰਚਾਂ 'ਤੇ ਉਠਾਉਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸ਼ਤੀ ਯਾਤਰਾ ਦੌਰਾਨ ਲਾਈਫ਼ ਜੈਕਟਾਂ ਨੂੰ ਪਹਿਨਣਾ ਲਾਜ਼ਮੀ ਬਣਾਇਆ ਜਾਵੇ | ਇਸ ਘਟਨਾ ਨੂੰ ਲੈ ਕੇ ਉਨਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਹਾਦਸੇ ਵਿਚ ਮਾਰੇ ਗਏ ਪਰਿਵਾਰਾਂ ਦੀ ਬਾਂਹ ਫੜੇ | ਇਸ ਮੌਕੇ ਜਥੇਦਾਰ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਕਮਲ ਚੇਟਲੀ, ਸ਼ਰਨਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਜਗਬੀਰ ਸਿੰਘ ਸੋਖੀ, ਜਸਦੀਪ ਸਿੰਘ ਕਾਉਂਕੇ, ਹਰਚਰਨ ਸਿੰਘ ਗੋਹਲਵੜੀਆ, ਹਰਪ੍ਰੀਤ ਸਿੰਘ ਸਿੰਮਕ, ਗੁਰਦੀਪ ਸਿੰਘ ਲੀਲ, ਪਰਉਪਕਾਰ ਸਿੰਘ ਘੁੰਮਣ, ਕੁਲਦੀਪ ਸਿੰਘ ਖਾਲਸਾ, ਕੁਲਵਿੰਦਰ ਕਿੰਦਾ, ਹਿਤੇਸ਼ਇੰਦਰ ਸਿੰਘ ਗਰੇਵਾਲ, ਰਖਵਿੰਦਰ ਸਿੰਘ ਗਾਬੜੀਆ, ਕਰਮਜੀਤ ਸਿੰਘ ਮਲਕਪੁਰ, ਜਸਪ੍ਰੀਤ ਸਿੰਘ, ਅਮਨ ਗੋਹਲਵੜੀਆ, ਵਿਕਰਮਜੀਤ ਸਿੰਘ ਸੋਹਲ, ਬੌਬੀ ਗਰਚਾ, ਪ੍ਰਭਜੋਤ ਸਿੰਘ ਧਾਲੀਵਾਲ, ਕਮਲ ਅਰੋੜਾ, ਆਕਾਸ਼ ਭੱਠਲ, ਰਾਜਵਿੰਦਰ ਮਾਂਗਟ, ਸੁਖਵਿੰਦਰ ਕੌਰ, ਪ੍ਰੀਤੀ ਅਰੋੜਾ ਸਮੇਤ ਸੀਨੀਅਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਚੇਤ ਰਾਮ ਸਾਹਿਬ ਵਿਖੇ ਫ੍ਰੀ ਹੋਮਿੳਪੈਥਿਕ ਕੈਂਪ ਲਗਾਇਆ <br/> ਅਗਲੀ ਖ਼ਬਰ ਸਾਈ ਪਬਲਿਕ ਸਕੂਲ ਵਿਖੇ ਵਿਸਾਖੀ ਅਤੇ ਡਾ. ਅੰਬੇਡਕਰ ਜੈਅੰਤੀ ਧੂਮਧਾਮ ਨਾਲ ਮਨਾਈ <br/>
Ad Position 24