ਡਾਬਾ/ਲੁਹਾਰਾ, 16 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਲੁਧਿਆਣਾ ਵਿਖੇ 8ਵੀਂ ਜਮਾਤ ਦਾ ਨਤੀਜਾ ਬੜਾ ਹੀ ਸ਼ਾਨਦਾਰ ਰਿਹਾ | ਪਹਿਲੇ ਦਰਜੇ 'ਤੇ ਸਿ੍ਸ਼ਟੀ, ਜਿਸ ਨੇ 563 ਅੰਕ ਪ੍ਰਾਪਤ ਕੀਤੇ (94.1 ਫ਼ੀਸਦੀ), ਦੂਸਰੇ ਦਰਜੇ 'ਤੇ ਵਰਸਾ ਨੇ 527 ਅੰਕ (87.83 ਫ਼ੀਸਦੀ), ਤੀਸਰੇ ਦਰਜੇ 'ਤੇ ਨੰਦਨੀ ਨੇ 526 ਅੰਕ (87.67 ਫ਼ੀਸਦੀ) ਅੰਕ ਪਾ੍ਰਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਹਨਾਂ ਵਿਦਿਆਰਥਣਾਂ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਵਧਾਈਆਂ ਦਿੰਦੇ ਹੋਏ ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੇ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਦਾ ਇਸ ਤਰ੍ਹਾਂ ਹੀ ਸਖ਼ਤ ਮਿਹਨਤ ਕਰਦੇ ਰਹਿਣ ਦੀ ਪੇ੍ਰਰਨਾ ਦਿੱਤੀ | ਉਨ੍ਹਾਂ ਦੇ ਨਾਲ ਸੀਨੀਅਰ ਪ੍ਰਧਾਨ ਬਲਦੇਵ ਸਿੰਘ ਲੁਹਾਰਾ, ਗੁਰਚਰਨ ਸਿੰਘ ਮਾਲਵਾ, ਰਘੁਵੀਰ ਸਿੰਘ ਤੇ ਹੋਰ ਸਮੂਹ ਮੈਂਬਰ ਸ਼ਾਮਿਲ ਸਨ | ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਨੂੰ ਦੇਖਦਿਆਂ ਸਿੱਖਿਆ ਦੇ ਖੇਤਰ ਵਿਚ ਹੋਰ ਉੱਚਾ ਪਹੁੰਚਣ ਲਈ ਪੇ੍ਰਰਤ ਕਰਦਿਆਂ ਅਧਿਆਪਕਾਂ ਨੂੰ ਵੀ ਸ਼ੱੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਵਾਇਸ ਪਿ੍ੰਸੀਪਲ ਮਨਦੀਪ ਸਿੰਘ, ਵਾਇਸ ਪਿ੍ੰਸੀਪਲ ਜਸਬੀਰ ਕੌਰ, ਰਜਿੰਦਰ ਕੌਰ, ਸੁਰਜੀਤ ਕੌਰ, ਅਨੂ ਸ਼ਰਮਾ, ਮੀਨਾ ਬਖ਼ਸ਼ੀ, ਆਸ਼ਾ ਬਾਵਾ, ਸਿਮਰਨਜੀਤ ਕੌਰ, ਗਗਨਦੀਪ ਕੌਰ, ਸੰਗੀਤਾ, ਸੁਰੇਖਾ ਦੇਵੀ, ਸਿਮਰਨ ਕੌਰ, ਵਰਸਾ, ਤਰਨਪ੍ਰੀਤ ਕੌਰ, ਵੀਰਪਾਲ ਕੌਰ, ਦੁਪਿੰਦਰ ਕੌਰ, ਨੀਲਮ ਸ਼ਰਮਾ, ਗੁਰਪ੍ਰੀਤ ਸਿੰਘ ਸਮੂਹ ਸਟਾਫ਼ ਸ਼ਾਮਿਲ ਸਨ |