18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਹਲਕਾ ਦੱਖਣੀ ਦੇ ਕਾਂਗਰਸੀ ਬੀ.ਐਲ.ਏ.-2 ਨੂੰ ਵੋਟਾਂ ਬਣਾਉਣ ਅਤੇ ਵੋਟ ਚੋਰੀ ਰੋਕਣ ਲਈ ਹਲਕਾ ਇੰਚਾਰਜ ਚੀਮਾ ਦੀ ਅਗਵਾਈ ਹੇਠ ਦਿੱਤੀ ਟਰੇਨਿੰਗ <br/>

Ad Position 21
No active advertisement
ਅਜੀਤ ਡੈਸਕ 17-04-2026
ਲੁਧਿਆਣਾ/ਢਾਬਾ ਲੁਹਾਰਾ, 16 ਅਪ੍ਰੈਲ (ਜਤਿੰਦਰ ਭੰਬੀ/ਕੁਲਵੰਤ ਸਿੰਘ ਸੱਪਲ)-ਨੇੜ ਭਵਿੱਖ ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਦੇਖਦੇ ਹੋਏ ਵਿਧਾਨ ਸਭ ਹਲਕਾ ਦੱਖਣੀ ਤੋਂ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਹੇਠ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੇ ਨਾਲ ਨਾਲ ਬਣਾਏ ਗਏ ਬੂਥ ਪੱਧਰ ਦੇ ਪੌਣੇ 200 ਦੇ ਕਰੀਬ ਬੀ.ਐਲ.ਏ.-2 ਨੂੰ ਵੋਟਾਂ ਬਣਾਉਣ ਅਤੇ ਵੋਟ ਚੋਰੀ ਰੋਕਣ ਲਈ ਟਰੇਨਿੰਗ ਦਿੱਤੀ ਗਈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਆਈ ਏ ਐੱਸ ਹਰਦੀਪ ਸਿੰਘ ਕਿੰਗਰਾ ਅਤੇ ਅਮਨ ਸਿੰਗਲਾ ਨੇ ਟਰੇਨਿੰਗ ਦਿੱਤੀ | ਇਸ ਮੌਕੇ ਵਾਰਡ 38 ਦੇ ਕੌਂਸਲਰ ਸਤਪਾਲ ਸਿੰਘ ਲੁਹਾਰਾ ਅਤੇ ਸਾਬਕਾ ਡਿਪਟੀ ਮੇਅਰ ਦੇ ਪਤੀ ਅਤੇ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਮੁੱਖ ਬੁਲਾਰੇ ਜਰਨੈਲ ਸਿੰਘ ਸ਼ਿਮਲਾਪੁਰੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ ਹਰ ਰੋਜ਼ ਕੋਈ ਨਾ ਕੋਈ ਕਤਲ ਅਤੇ ਲੁੱਟ ਖੋਹ ਦੀ ਵਾਰਦਾਤ ਪੜਨ ਸੁਣਨ ਨੂੰ ਮਿਲ ਜਾਂਦੀ ਹੈ | ਇਸ ਮੌਕੇ ਦਫ਼ਤਰ ਇੰਚਾਰਜ ਤਿਲਕ ਰਾਜ ਯਾਦਵ, ਓਾਕਾਰ ਚੰਦ ਸ਼ਰਮਾ, ਸਰਾਜੁਦੀਨ, ਗੌਤਮ ਕੁਮਾਰ ਸ਼ਰਮਾ, ਅਨਮੋਲ ਦੱਤ, ਰਣਜੀਤ ਰਾਣਾ, ਆਸ਼ੂ ਰਾਣਾ, ਸਿਰਾਜੁਦੀਨ, ਹਰੀਸ਼ ਕੁਮਾਰ ਗੋਨਾ, ਆਸ਼ੀਸ਼ ਅਵਸਥੀ, ਦੀਪਕ ਦੀਪ, ਕੁਲਵੰਤ ਬਲੂ, ਜਸਵੀਰ ਭੰਮਰਾ, ਮੋਨਿਕਾ ਰਾਣੀ, ਸੋਨੀਆ, ਮਨਜੀਤ ਕੌਰ, ਰਤਨੇਸ਼, ਹਰਪ੍ਰੀਤ ਹੈਪੀ, ਜਤਿੰਦਰ ਹੈਪੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਵਿੰਦਰ ਸਿੰਘ ਗਿੱਲ ਕਾਂਗਰਸ ਕਮੇਟੀ ਦਿਹਾਤੀ ਦੇ ਜਨਰਲ ਸਕੱਤਰ ਨਿਯੁਕਤ <br/> ਅਗਲੀ ਖ਼ਬਰ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਬੈਂਸ ਨੇ ਗੁਰਦੁਆਰਾ ਮਾਤਾ ਗੁਜਰੀ ਜੀ ਵਿਖੇ ਭਰੀ ਹਾਜ਼ਰੀ <br/>
Ad Position 24