01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਹੀਦ ਮਾਸਟਰ ਕਰਨੈਲ ਸਿੰਘ ਨਗਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 18-04-2026
ਫੁੱਲਾਂਵਾਲ, 17 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਸ਼ਹੀਦ ਮਾਸਟਰ ਕਰਨੈਲ ਸਿੰਘ ਨਗਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਰਜੇਸ਼ ਭਗਤ, ਚਮਨ ਲਾਲ, ਗਿਆਨੀ ਗੁਰਦੇਵ ਸਿੰਘ, ਕੌਰ ਸਿੰਘ ਨੇ ਡਾ. ਭੀਮ ਰਾਓ ਦੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਡਾ. ਭੀਮ ਰਾਓ ਅੰਬੇਦਕਰ ਨੇ ਕਿਵੇਂ ਔਰਤਾਂ ਨੂੰ ਬਰਾਬਰ ਦੇ ਹੱਕ ਦਿਵਾਏ ਅਤੇ ਔਰਤਾਂ ਲਈ ਖਾਸ ਸੰਵਿਧਾਨ ਲਿਖਿਆ | ਡਾ. ਭੀਮ ਰਾਓ ਅੰਬੇਦਕਰ ਦੀਆਂ ਡਿਗਰੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੁਰਾਣੇ ਸਮੇਂ ਵਿਚ ਦਲਿਤ ਸਮਾਜ ਨਾਲ ਹੁੰਦੇ ਅੱਤਿਆਚਾਰ ਬਾਰੇ ਚਾਨਣਾ ਪਾਇਆ ਕਿ ਜੇ ਡਾ. ਭੀਮ ਰਾਓ ਅੰਬੇਦਕਰ ਦਲਿਤ ਭਾਈਚਾਰੇ ਬਾਰੇ ਸੰਘਰਸ਼ ਨਾ ਕਰਦੇ ਤਾਂ ਦਲਿਤ ਲੋਕਾਂ ਨੂੰ ਅੱਜ ਵੀ ਗੁਲਾਮ ਬਣਾ ਕੇ ਰੱਖਿਆ ਜਾਂਦਾ | ਇਸ ਮੌਕੇ ਮਾਸਟਰ ਕਰਮਜੀਤ ਸਿੰਘ ਘੁਮਾਣ, ਮਾਸਟਰ ਤਾਰਾ ਸਿੰਘ, ਰਜਿੰਦਰ ਸਿੰਘ, ਡਾ. ਨਿਤੀਸ਼ ਭਗਤ, ਪਾਲ ਸਿੰਘ ਦੁਬਈ, ਸੰਤ ਸਿੰਘ ਡਾਂਗੋ, ਹਰਮੀਤ ਸਿੰਘ ਦੁਬਈ, ਅਰਵਿੰਦਰ ਸਿੰਘ ਕਾਕਾ, ਗੁਰਬਖਸ਼ ਸਿੰਘ, ਹਰਜੀਤ ਸਿੰਘ ਆਸੀ ਕਲਾਂ, ਗੁਰਚਰਨ ਸਿੰਘ ਨਾਰੰਗਵਾਲ, ਜਗਤਾਰ ਸਿੰਘ, ਸੂਬੇਦਾਰ ਗੁਲਵੰਤ ਸਿੰਘ, ਪਰਮਜੀਤ ਸਿੰਘ ਪੰਮਾ, ਤਰਸੇਮ ਸਿੰਘ, ਪਵਿੱਤਰ ਸਿੰਘ, ਸੂਬੇਦਾਰ ਅਜੈਬ ਸਿੰਘ, ਗੁਰਦੀਪ ਕੌਰ ਕੈਨੇਡਾ, ਰਜਿੰਦਰ ਕੌਰ ਰਾਣੋ, ਬ੍ਰਹਮਜੋਤ ਕੌਰ, ਕੁਲਵਿੰਦਰ ਕੌਰ, ਵੀਰਪਾਲ ਕੌਰ, ਸੋਨੀਆ ਭਗਤ, ਲਖਵਿੰਦਰ ਕੌਰ ਦੁਬਈ, ਸੁਖਵਿੰਦਰ ਕੌਰ, ਨਿਰਮਲਜੀਤ ਕੌਰ, ਪ੍ਰੋਫੈਸਰ ਬਲਜੀਤ ਕੌਰ, ਰਾਮ ਸਿੰਘ ਦੁਬਈ, ਬੀਬੀ ਗੁਰਚਰਨ ਕੌਰ, ਰੋਜ਼ੀ ਕੌਰ, ਪਰਮਜੀਤ ਕੌਰ ਨਾਰੰਗਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਟੀਮ ਨੇ ਮੱਧ ਪ੍ਰਦੇਸ਼ ਵਿਚ ਪਰਾਲੀ ਸੰਭਾਲ ਸੰਬੰਧੀ ਨਾਟਕ ਕੀਤਾ ਪੇਸ਼ <br/> ਅਗਲੀ ਖ਼ਬਰ ਲੋਕਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਕੈਬਨਿਟ ਮੰਤਰੀ ਮੁੰਡੀਆਂ ਨੇ ਕੀਤੀ ਫਾਇਨਾਂਸ਼ੀਅਲ ਕਮਿਸ਼ਨਰ ਨਾਲ ਮੀਟਿੰਗ <br/>
Ad Position 24