ਲੁਧਿਆਣਾ 17, ਅਪ੍ਰੈਲ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੀ ਇਕ ਵਿਦਿਆਰਥੀ ਦੀ ਟੀਮ ਮੱਧ ਪ੍ਰਦੇਸ਼ ਦੇ ਰਾਈਸਨ ਜ਼ਿਲੇ੍ਹ ਵਿਚ ਪਹੁੰਚੀ | ਇਸ ਜਗ੍ਹਾ 'ਤੇ ਵਿਸ਼ੇਸ਼ ਕਰ ਲੱਖਾਂ ਦੀ ਗਿਣਤੀ ਵਿਚ ਪੂਰੇ ਭਾਰਤ ਮੁਲਕ ਤੋਂ ਕਿਸਾਨ ਅਤੇ ਵਿਗਿਆਨੀ ਪਹੁੰਚੇ ਸਨ | ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਮਾਨਯੋਗ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਜਦਕਿ ਭਾਰਤ ਦੇ ਖੇਤੀਬਾੜੀ ਵਿਕਾਸ ਮੰਤਰੀ ਸ਼ਿਵਰਾਜ ਚÏਹਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ¢ ਇਸ ਮÏਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਤੋਂ ਇਲਾਵਾ ਭਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਨਿਰਦੇਸ਼ਕ ਜਨਰਲ ਡਾਕਟਰ ਐਮ.ਐਲ. ਜਾਟ, ਅਪਰ ਨਿਰਦੇਸ਼ਕ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਡਾਕਟਰ ਰਾਜਬੀਰ ਬਰਾੜ, ਅਟਾਰੀ ਦੇ ਨਿਰਦੇਸ਼ਕ ਡਾਕਟਰ ਪਰਵਿੰਦਰ ਸ਼ੇਰੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਗਿਆਨੀ ਹਾਜ਼ਰ ਸਨ¢ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿਚ ਚÏਹਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਤਿਆਰ ਵਿਗਿਆਨਿਕ ਲਘੂ ਨਾਟਕ ਲੋਕਾਂ ਵਿਚ ਚੇਤਨਾ ਪੈਦਾ ਕਰਨ ਲਈ ਬਹੁਤ ਸਹਾਇਕ ਸਿੱਧ ਹੋਇਆ ਹੈ¢ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਦੇ ਵਿਚ ਵੀ ਅਜਿਹੇ ਨਾਟਕਾਂ ਦਾ ਮੰਜਨ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ | ਭਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਨਿਰਦੇਸ਼ਕ ਜਨਰਲ ਡਾਕਟਰ ਐਮ.ਐਲ. ਜਾਟ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿਚ 95 ਫ਼ੀਸਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੇਸ ਘਟੇ ਹਨ¢ ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫ਼ਾਰਿਸ਼ ਮਸ਼ੀਨਰੀ ਬੜੀ ਸਹਾਇਕ ਸਿੱਧ ਹੋਈ ਹੈ | ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਨੂੰ ਵੀ ਪੰਜਾਬ ਨੂੰ ਮੂਹਰੇ ਰੱਖ ਕੇ ਸੇਧ ਲੈਣੀ ਚਾਹੀਦੀ ਹੈ | ਯੂਨੀਵਰਸਿਟੀ ਦੇ ਵਿਦਿਆਰਥੀ ਲਕਸ਼ੇ, ਪ੍ਰਤੀਕ, ਅਨਮੋਲ ਸਿੰਘ, ਰਆਂਸ਼ੀ, ਜਸਕੀਰਤ ਸਿੰਘ, ਗÏਰਵ, ਪ੍ਰਗਤੀ, ਵੰਸ਼, ਡੈਨੀਅਲ ਨੇ ਇਸ ਵਿਗਿਆਨਿਕ ਨਾਟਕ ਵਿਚ ਭਾਗ ਲਿਆ¢ ਇਹ ਨਾਟਕ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਸੰਯੁਕਤ ਨਿਰਦੇਸ਼ਕ ਡਾ. ਅਨਿਲ ਸ਼ਰਮਾ ਵਲੋਂ ਤਿਆਰ ਕੀਤਾ ਗਿਆ ਸੀ | ਮੋਹਨ ਯਾਦਵ ਨੇ ਬੋਲਦਿਆਂ ਕਿਹਾ ਕਿ ਬੀਤੇ ਸਮੇਂ ਤੋਂ ਮੱਧ ਪ੍ਰਦੇਸ਼ ਦੇ ਵਿਚ ਪਰਾਲੀ ਅਤੇ ਨਾੜ ਫੂਕਣ ਦੇ ਰੁਝਾਨ ਵਿਚ ਵਾਧਾ ਹੋਇਆ ਹੈ ਤੇ ਇਸ ਸਬੰਧੀ ਜਾਗਰੂਕਤਾ ਮੁਹਿੰਮਾਂ ਵੰਡੀਆਂ ਜਾਣਗੀਆਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਸੇਧਾਂ ਲਈਆਂ ਜਾਣਗੀਆਂ¢