ਇਆਲੀ/ਥਰੀਕੇ, 17 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਸਿੱਧੂ, ਡਾ. ਮਹਿੰਦਰ ਸਿੰਘ ਅਤੇ ਸੁਖਦੇਵ ਸਿੰਘ ਐਲ.ਏ. ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਤੋਂ ਬਾਅਦ ਖ਼ਾਲਸਾ ਸਾਜਨਾ ਦਿਵਸ ਮੌਕੇ ਸੇਵਾ ਸੰਭਾਲੀ, ਜਿਸ ਦੌਰਾਨ ਮੁੱਖ ਸੇਵਾਦਾਰ ਗੁਰਦੀਪ ਸਿੰਘ ਲੀਲ ਨੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਜਥੇਦਾਰ ਨਛੱਤਰ ਸਿੰਘ ਸਿੱਧੂ ਨੂੰ ਮੁੱਖ ਸਲਾਹਕਾਰ, ਗੁਰਦੀਪ ਸਿੰਘ ਘੁਮਾਣ ਨੂੰ ਜਨਰਲ ਸਕੱਤਰ, ਜਥੇਦਾਰ ਚਰਨ ਸਿੰਘ ਅਤੇ ਸਰਦੂਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਗਦੀਪ ਸਿੰਘ ਭੱਠਲ ਮੀਤ ਪ੍ਰਧਾਨ, ਪਰਵੀਨਪਾਲ ਸਿੰਘ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ | ਲਖਵੀਰ ਸਿੰਘ, ਲਛਮਣ ਸਿੰਘ ਗਿੱਲ, ਜਸਵੀਰ ਸਿੰਘ ਸੇਖੋਂ, ਤੇਜਿੰਦਰ ਕੌਰ, ਸੀਤਲਪ੍ਰਕਾਸ ਕੌਰ, ਗੁਰਵਿੰਦਰ ਕੌਰ ਨੂੰ ਅਜੈਕਟਿਵ ਮੈਂਬਰ ਅਤੇ ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਇਕਬਾਲ ਕੌਰ ਤੇ ਬੀਬੀ ਤੇਜਿੰਦਰ ਕੌਰ ਨੂੰ ਸਰਪ੍ਰਸਤ, ਗੁਰਦੇਵ ਸਿੰਘ ਨੂੰ ਆਡਿਟ ਅਫ਼ਸਰ ਚੁਣਿਆ ਗਿਆ | ਹਰਪ੍ਰੀਤ ਕੌਰ ਲਵਲੀ ਨੂੰ ਰੁਮਾਲਾ ਸਾਹਿਬ ਦੀ ਸੇਵਾ, ਮਨਮੋਹਣ ਸਿੰਘ ਨੂੰ ਸੱਚਖੰਡ ਦੀ ਸੇਵਾ, ਸੁਖਆਸਨ ਕਮੇਟੀ 'ਚ ਭਾਈ ਪਰਵੀਨਪਾਲ ਸਿੰਘ, ਬੂਟਾ ਸਿੰਘ, ਦਵਿੰਦਰ ਸਿੰਘ ਟੀਟੂ, ਰਜਿੰਦਰਪਾਲ ਸਿੰਘ, ਕਾਕਾ ਕੁਲਜੀਤ ਸਿੰਘ, ਭਗਤ ਸਿੰਘ, ਬਲਰਾਜ ਸਿੰਘ ਖ਼ਾਲਸਾ ਨੂੰ ਚੁਣਿਆ ਗਿਆ, ਲੰਗਰ ਕਮੇਟੀ ਦੀ ਸੇਵਾ ਜਥੇਦਾਰ ਨਛੱਤਰ ਸਿੰਘ ਸਿੱਧੂ, ਗੁਰਮੀਤ ਸਿੰਘ ਕੋਚਰ, ਬੂਟਾ ਸਿੰਘ, ਮਾਸਟਰ ਬਲਰਾਜ ਸਿੰਘ, ਜਗਦੀਪ ਸਿੰਘ ਭੱਠਲ, ਬਿਸਤਰੇ ਦੀ ਸੇਵਾ ਸੰਭਾਲ ਬੀਬੀ ਇਕਬਾਲ ਕੌਰ ਤੇ ਬੀਬੀ ਗੁਰਵਿੰਦਰ ਕੌਰ ਕੋਚਰ ਤੇ ਬਰਤਨਾਂ ਦੀ ਸੇਵਾ ਬੀਬੀ ਪਿ੍ਤਪਾਲ ਕੌਰ ਤੇ ਬੀਬੀ ਸੀਤਲਪ੍ਰਕਾਸ ਕੌਰ ਨੂੰ ਸੰਭਾਲੀ |