ਇਆਲੀ/ਥਰੀਕੇ, 18 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਡੀ.ਸੀ.ਐਮ ਯੈਸ ਸਕੂਲ ਵਿਖੇ ਗ੍ਰੇਡ ਪ੍ਰੈਪ-2 (ਐਲੀਮੈਂਟਰੀ) ਅਤੇ ਸਟੇਜ-1 (ਕੈਂਬਿ੍ਜ ਪਾਠਕ੍ਰਮ) ਦੇ ਵਿਦਿਆਰਥੀਆਂ ਲਈ ਗਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਨਾਲ ਹੋਈ | ਸਮਾਰੋਹ ਦੌਰਾਨ ਬੱਚਿਆਂ ਨੇ ਆਪਣੀ ਕਵਿਤਾ ਅਤੇ ਨਾਚ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਮੋਹਿਤ ਕੀਤਾ | ਪ੍ਰੋਗਰਾਮ ਦਾ ਸਭ ਤੋਂ ਭਾਵੁਕ ਪਲ ਉਹ ਸੀ, ਜਦੋਂ ਬੱਚਿਆਂ ਨੇ ਆਪਣੇ ਅਧਿਆਪਕਾਂ ਲਈ ਆਪਣਾ ਪਿਆਰ ਪ੍ਰਗਟ ਕੀਤਾ, ਜਿਸ ਨਾਲ ਸਾਰਿਆਂ ਨੂੰ ਖੁਸ਼ੀ ਮਿਲੀ ਅਤੇ ਅਧਿਆਪਕਾਂ ਨੂੰ ਵੀ ਪ੍ਰਭਾਵਿਤ ਕੀਤਾ | ਪਿ੍ੰਸੀਪਲ ਮੀਨੂ ਚੋਪੜਾ ਨੇ ਬੱਚਿਆਂ ਨੂੰ ਗਰੈਜੂਏਸ਼ਨ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਕਿਹਾ ਉਹ ਹੁਣ ਉੱਚ ਪੱਧਰ 'ਤੇ ਪਹੁੰਚ ਗਏ ਹਨ | ਸਿੱਖਿਆ ਰਾਸ਼ਟਰ ਨਿਰਮਾਣ ਦੀ ਕੁੰਜੀ ਹੈ, ਜਿਸ ਲਈ ਉਨ੍ਹਾਂ ਨੂੰ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ | ਸਮਾਰੋਹ ਦੀ ਸਮਾਪਤੀ 'ਤੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਇਸ ਮੌਕੇ ਏ.ਵੀ.ਪੀ. ਐਲੀਮੈਂਟਰੀ ਜੈਸਮੀਨ ਕੌਰ, ਕੈਂਬਰਿਜ ਕੋਆਰਡੀਨੇਟਰ ਸ਼ੈਲੀ ਰਹੇਜਾ, ਦਿਵਿਆ ਸੋਨੀ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |